Htv Punjabi
Punjab Video

ਦੁੱ ਖ ਵਡਾਉਣ ਜਾ ਰਹੇ ਸਨ ਪਲਟੀ ਮਹਿੰਦਰਾ ਪਿਕਅਪ ਵੱ ਡਾ ਹਾ ਦਸਾ

ਸਮਰਾਲਾ ਨੇੜੇਲੇ ਪਿੰਡ ਚੇਹਲਾਂ ਦੇ ਕੋਲ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਇਕ ਮਹਿੰਦਰਾ ਪਿਕਅਪ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਸੜਕ ਦੇ ਦੂਸਰੇ ਪਾਸੇ ਜਾ ਕੇ ਪਲਟ ਗਈ ਜਿਸ ਵਿੱਚ ਇੱਕ ਬਜੁਰਗ ਔਰਤ ਦੀ ਮੌਤ ਹੋ ਗਈ ਅਤੇ 9 ਦੇ ਕਰੀਬ ਗੰਭੀਰ ਰੂਪ ਚ ਜ਼ਖਮੀ ਹੋ ਗਏ। ਜਿਨਾਂ ਵਿੱਚ 8 ਔਰਤਾਂ ਅਤੇ 2 ਵਿਅਕਤੀ ਸ਼ਾਮਿਲ ਸਨ । ਜਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਜਖਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਪੀ ਜੀ ਆਈ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਅਤੇ ਚੰਡੀਗੜ੍ਹ ਹਸਪਤਾਲ ਇੱਕ ਬਜ਼ੁਰਗ ਔਰਤ ਜ਼ਖਮੀ ਨੂੰ ਲਿਜਾਂਦੇ ਹੋਏ ਔਰਤ ਦੀ ਰਾਸਤੇ ਵਿੱਚ ਮੌਤ ਹੋ ਗਈ।ਔਰਤ ਦੀ ਪਛਾਣ ਹਰਪਾਲ ਕੌਰ ਨਿਵਾਸੀ ਸਮਰਾਲਾ 70 ਸਾਲਾ ਹੋਈ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 11 ਵਜੇ ਸਮਰਾਲਾ ਤੋਂ ਕਿਸੇ ਮੌਤ ਦੇ ਦੁੱਖ ਦਾ ਅਫਸੋਸ ਕਰਨ ਮਹਿੰਦਰਾ ਪਿਕਅਪ ਦੇ ਵਿੱਚ ਸਵਾਰ 10 ਵਿਅਕਤੀ ਜਿਨਾਂ ਵਿੱਚ ਅੱਠ ਔਰਤਾਂ ਸ਼ਾਮਿਲ ਸਨ ਲੁਧਿਆਣਾ ਵੱਲ ਜਾ ਰਹੇ ਸੀ ਤਾਂ ਜਦੋਂ ਮਹਿੰਦਰਾ ਪਿੱਕਅਪ ਸਮਰਾਲਾ ਨੇੜੇ ਪਿੰਡ ਚਹਿਲਾਂ ਦੇ ਕੋਲ ਫਲਾਈ ਓਵਰ ਤੋਂ ਨੀਚੇ ਉਤਰਦੀ ਹੈ ਤਾਂ ਮਹਿੰਦਰਾ ਪਿਕ ਦਾ ਟਾਇਰ ਫਟ ਜਾਂਦਾ ਹੈ ਅਤੇ ਗੱਡੀ ਬੇਕਾਬੂ ਹੋ ਕੇ ਸੜਕ ਦੇ ਦੂਸਰੇ ਪਾਸੇ ਜਾ ਕੇ ਪਲਟ ਜਾਂਦੀ ਹੈ ਜਿਸ ਕਾਰਨ ਮਹਿੰਦਰਾ ਪਿਕ ਦੇ ਵਿੱਚ ਸਵਾਰ ਨੌ ਜਣੇ ਜ਼ਖਮੀ ਹੋ ਜਾਂਦੇ ਹਨ ਅਤੇ ਜ਼ਖਮੀਆਂ ਨੂੰ ਰਾਹਗੀਰਾਂ ਦੀ ਮਦਦ ਨਾਲ ਸਮਰਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਹੈ। ਜਖਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਜ਼ਖਮੀਆਂ ਨੂੰ ਅਲੱਗ ਅਲੱਗ ਹਸਪਤਾਲਾਂ ਦੇ ਵਿੱਚ ਰੈਫਰ ਕਰ ਦਿੱਤਾ ਜਾਂਦਾ ਹੈ ਜਿਨਾਂ ਵਿੱਚੋਂ ਇੱਕ ਬਜ਼ੁਰਗ ਔਰਤ ਹਰਪਾਲ ਕੌਰ ਪੀਜੀਆਈ ਚੰਡੀਗੜ੍ਹ ਜਾਂਦੇ ਹੋਏ ਰਸਤੇ ਦੇ ਵਿੱਚ ਮੌਤ ਹੋ ਜਾਂਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਕਲੀ ਆਂਡਿਆਂ ਦੀ ਵਾਇਰਲ ਵੀਡੀਓ ‘ਤੇ ਬੋਲੇ ਲੁਧਿਆਣਾ ਸਿਵਿਲ ਸਰਜਨ

htvteam

ਵੈਦ ਜੀ ਨੇ ਦੱਸਿਆ ਬਿਨ੍ਹਾਂ ਦਵਾਈ ਤੋਂ ਬਿਮਾਰੀਆਂ ਦੂਰ ਕਰਨ ਵਾਲਾ ਨੁਸਖਾ; ਦੇਖੋ ਕਿਵੇਂ ਇਕ ਬੋਲ ਬੰਦੇ-ਜਨਾਨੀ ਨੂੰ ਬਣਾ ਦਿੰਦੈ ਸਾਰੀ ਉਮਰ ਦਾ ਰੋਗੀ

htvteam

ਨਵਜੋਤ ਸਿੰਘ ਸਿੱਧੂ ਪਹੁੰਚਿਆ …

htvteam

Leave a Comment