Htv Punjabi
Punjab Video

ਦੇਖੋ ਕਿਵੇਂ ਆਟੋ ‘ਚੋਂ ਉੱਡ ਕੇ ਬਾਹਰ ਨਿਕਲਿਆ ਨੌਜਵਾਨ

ਹੈਰਾਨ ਕਰਨ ਵਾਲਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਅੰਮ੍ਰਿਤਸਰ ਦੇ ਝਬਾਲ ਰੋਡ ਦਾ, ਜਿੱਥੇ ਇਕ ਆਟੋ ‘ਚ ਬੈਠੇ ਨੌਜਵਾਨਾਂ ਤੋਂ ਦੋ ਬਾਈਕ ਸਵਾਰ ਲੁਟੇਰੇ ਮੋਬਾਈਲ ਖੋਹ ਕੇ ਫ਼ਰਾਰ ਹੋ ਜਾਣ ਦੀ ਕੋਸ਼ਿਸ਼ ਕਰਦੇ ਨੇ । ਆਟੋ ‘ਚ ਬੈਠੇ ਨੌਜਵਾਨ ਦੇ ਫੋਨ ਨੂੰ ਜਦੋਂ ਲੁਟੇਰਿਆਂ ਨੇ ਹੱਥ ਪਾਇਆ ਤਾਂ ਨੌਜਵਾਨ ਨੇ ਫੋਨ ਨਹੀਂ ਦਿੱਤਾ, ਜਿਸ ਕਾਰਨ ਉਹ ਆਟੋ ਤੋਂ ਸੜਕ ‘ਤੇ ਡਿੱਗ ਪਿਆ। ਇਸ ਦੌਰਾਨ ਲੁਟੇਰੇ ਉਸ ਨੂੰ ਘਸੀਟਦੇ ਹੋਏ ਲੈ ਕੇ ਗਏ। ਲੁੱਟ ਦੀ ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ‘ਚ ਕੈਦ ਹੋ ਗਈ। ਫਿਲਹਾਲ ਇਸ ਸਨੈਚਿੰਗ ਦੌਰਾਨ ਜ਼ਖ਼ਮੀ ਹੋਏ ਸੁਰੇਸ਼ ਕੁਮਾਰ ਦੀ ਸ਼ਿਕਾਇਤ ‘ਤੇ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।  ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਕਬਜ਼ੇ ‘ਚ ਲੈ ਕੇ ਲੁਟੇਰਿਆਂ ਦੀ ਭਾਲ ਅਤੇ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ।  ਪੂਰੀ ਖ਼ਬਰ ਲਈ ਦੇਖੋ ਵੀਡੀਓ : –

Related posts

ਸਰਕਾਰ ਨੇ ਧਰਨਾਕਾਰੀ ਪਾਵਰਕੌਮ ਮੁਲਾਜ਼ਮਾਂ ਨੂੰ ਇੰਝ ਸਿਖਾਇਆ ਸਬਕ! ਨਾਲੇ ਨੌਕਰੀ ‘ਚ ਪਾਇਆ ਪੰਗਾ ਤੇ ਨਾਲੇ ਹੁਣ ਤਨਖਾਹ ਵੱਲ ਝਾਕਣਗੇ!

Htv Punjabi

19 ਬਿਮਾਰੀਆਂ ਨੂੰ ਗੁਲਾਬਾਂ ਦੀ ਚੱਟਣੀ ਨਾਲ ਕਰੋ ਟਾਟਾ-ਬਾਏ-ਬਾਏ

htvteam

ਗਾਗਨਕੇ ਦੇ ਪਿੰਡ ਵਿੱਚ ਕੈਂਸਰ ਤੋਂ ਪੀੜਿਤ ਵਿਅਕਤੀ ਨੂੰ ਧੀ ਅਤੇ ਪਤਨੀ ਨੇ ਛੱਡਿਆ

Htv Punjabi