ਖੰਨਾ ਵਿਖੇ ਧਾਗਾ ਫੈਕਟਰੀ ਦੀ ਬੱਸ ਹਾਦਸਾਗ੍ਰਸਤ ਹੋ ਗਈ। ਬੱਸ ਚ 25 ਦੇ ਕਰੀਬ ਔਰਤਾਂ ਸਵਾਰ ਸਨ। ਇਹਨਾਂ ਚੋਂ ਕਰੀਬ 15 ਔਰਤਾਂ ਦੇ ਸੱਟਾਂ ਲੱਗੀਆਂ। ਇੱਕ ਨੌਜਵਾਨ ਵੀ ਗੰਭੀਰ ਜਖ਼ਮੀ ਹੋਇਆ। ਬੱਸ ਨੂੰ ਪਿੱਛੇ ਤੋਂ ਇੱਕ ਟਰੱਕ ਨੇ ਟੱਕਰ ਮਾਰੀ। ਵੱਡਾ ਬਚਾਅ ਇਹ ਰਿਹਾ ਕਿ ਜਦੋਂ ਹਾਦਸਾ ਹੋਇਆ ਤਾਂ ਬੱਸ ਪੁਲ ਦੇ ਉਪਰ ਸੀ। ਡਰਾਈਵਰ ਨੇ ਮੁਸ਼ਕਲ ਨਾਲ ਬੱਸ ਕੰਟਰੋਲ ਕੀਤੀ। ਇਹ ਪੁਲ ਤੋਂ ਥੱਲੇ ਵੀ ਡਿੱਗ ਸਕਦੀ ਸੀ। ਜਖਮੀਆਂ ਨੂੰ ਸਰਕਾਰੀ ਹਸਪਤਾਲ ਖੰਨਾ ਦਾਖ਼ਲ ਕਰਾਇਆ ਗਿਆ।
ਜਾਣਕਾਰੀ ਅਨੁਸਾਰ ਪਾਇਲ ਵਿਖੇ ਧਾਗਾ ਫੈਕਟਰੀ ਚ ਰੋਜ਼ਾਨਾ ਦੀ ਤਰ੍ਹਾਂ ਕੰਮ ਕਰਨ ਲਈ ਇਹ ਔਰਤਾਂ ਫੈਕਟਰੀ ਦੀ ਬੱਸ ਚ ਜਾ ਰਹੀਆਂ ਸਨ। ਜਿਵੇਂ ਹੀ ਇਹ ਬੱਸ ਖੰਨਾ ਜੀ ਟੀ ਰੋਡ ਉਪਰ ਗੁਰਦੁਆਰਾ ਕਲਗੀਧਰ ਸਾਹਿਬ ਸਾਮਣੇ ਪੁੱਜੀ ਤਾਂ ਪਿੱਛੇ ਤੋਂ ਟਰੱਕ ਨੇ ਟੱਕਰ ਮਾਰੀ। ਟਰੱਕ ਦੀ ਟੱਕਰ ਮਗਰੋਂ ਬੱਸ ਬੇਕਾਬੂ ਹੋ ਗਈ ਸੀ ਜਿਸਨੂੰ ਡਰਾਈਵਰ ਨੇ ਮੁਸ਼ਕਲ ਨਾਲ ਕੰਟਰੋਲ ਕੀਤਾ। ਇਹ ਬੱਸ ਪੁਲ ਤੋਂ ਥੱਲੇ ਵੀ ਡਿੱਗ ਸਕਦੀ ਸੀ ਜਿਸਦਾ ਬਚਾਅ ਰਿਹਾ। ਰਾਹਗੀਰਾਂ ਨੇ ਜਖਮੀਆਂ ਨੂੰ ਨੇੜੇ ਹੀ ਸਰਕਾਰੀ ਹਸਪਤਾਲ ਦਾਖਲ ਕਰਾਇਆ।
ਮੌਕੇ ਤੇ ਮੌਜੂਦ ਭੀਮਾ ਸਿੰਘ ਨੇ ਦੱਸਿਆ ਕਿ ਇਹ ਬੱਸ ਲੌਂਗੋਵਾਲ ਧਾਗਾ ਮਿੱਲ ਦੀ ਹੈ ਜਿਸ ਵਿੱਚ ਜਿਆਦਾਤਰ ਔਰਤਾਂ ਸਨ। ਬੱਸ ਨੂੰ ਪਿੱਛੇ ਤੋਂ ਟਰੱਕ ਨੇ ਟੱਕਰ ਮਾਰੀ। ਇਸ ਨਾਲ ਔਰਤਾਂ ਦੇ ਜ਼ਿਆਦਾ ਸੱਟਾਂ ਵੱਜੀਆਂ। ਹਾਦਸੇ ਮਗਰੋਂ ਟਰੱਕ ਵਾਲਾ ਫ਼ਰਾਰ ਹੋ ਗਿਆ। ਸਰਕਾਰੀ ਹਸਪਤਾਲ ਵਿਖੇ ਜੇਰੇ ਇਲਾਜ ਅਨੀਤਾ ਨੇ ਕਿਹਾ ਕਿ ਉਹ ਬੱਸ ਚ ਬੈਠੀ ਸੀ ਤਾਂ ਪਿੱਛੇ ਤੋਂ ਕਿਸੇ ਵਾਹਨ ਨੇ ਟੱਕਰ ਮਾਰੀ। ਓਹਨਾਂ ਨੂੰ ਕੁੱਝ ਪਤਾ ਨਹੀਂ ਲੱਗਿਆ। ਰਾਹੁਲ ਨੇ ਕਿਹਾ ਕਿ ਹਾਦਸੇ ਦੌਰਾਨ ਓਹਨਾਂ ਦੀ ਬੱਸ ਪੁਲ ਦੇ ਉਪਰ ਜਾ ਰਹੀ ਸੀ। ਜਿਸਨੂੰ ਡਰਾਈਵਰ ਨੇ ਕੰਟਰੋਲ ਕਰ ਲਿਆ। ਜੇਕਰ ਬੱਸ ਪੁਲ ਥੱਲੇ ਡਿੱਗ ਜਾਂਦੀ ਤਾਂ ਬਹੁਤ ਨੁਕਸਾਨ ਹੋ ਜਾਣਾ ਸੀ। ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….