ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਮੁੰਡੀਆਂ ਕਲਾਂ ਦਾ ਰਹਿਣ ਵਾਲਾ ਪ੍ਰਵਾਸੀ ਵਿਅਕਤੀ ਕਮਰੇ ਆਲਮ ਮੁੰਨਾ ਅਤੇ ਰਾਜੂ ਠਾਕੁਰ ਇੱਕੋ ਹੀ ਫੈਕਟਰੀ ‘ਚ ਕੰਮ ਕਰਦੇ ਸਨ | ਕਮਰੇ ਆਲਮ ਅਤੇ ਮੁੰਨਾ ਦਵੇਂ ਦੋਸਤ ਸਨ | ਓਧਰ ਰਾਜੂ ਠਾਕੁਰ ਦਾ ਕਮਰੇ ਆਲਮ ਦੇ ਘਰ ਆਉਣਾ ਜਾਣਾ ਸੀ | ਮੁੰਨੇ ਨੇ ਰਾਜੂ ਠਾਕੁਰ ਤੋਂ 40 ਹਜ਼ਾਰ ਰੁਪਏ ਉਧਾਰ ਲੈ ਲਾਏ | ਸਮਾਂ ਲੰਘਣ ਤੋਂ ਬਾਅਦ ਮੁੰਨਾ ਉਸਨੂੰ ਪੈਸੇ ਵਾਪਸ ਨਹੀਂ ਸੀ ਕਰ ਰਿਹਾ | ਜਿਸ ਕਰਕੇ ਰਾਜੂ ਠਾਕੁਰ ਕਮਰੇ ਆਲਮ ਨੂੰ ਇਹ ਕਹਿ ਕੇ ਮੁੰਨੇ ਕੋਲੋਂ ਪੈਸੇ ਵਾਪਿਸ ਦਵਾਉਣ ਨੂੰ ਆਖ ਰਿਹਾ ਸੀ ਕਿਓਂਕਿ ਕਮਰੇ ਆਲਮ ਤੇ ਮੁੰਨਾ ਦੋਵੇਂ ਚੰਗੇ ਦੋਸਤ ਸਨ | ਪੈਸੇ ਵਾਪਸ ਨਾਂ ਮਿਲਣ ਤੇ ਰੰਜਸ਼ਨ ਰਾਜੂ ਠਾਕੁਰ ਨੇ ਉਹ ਕੰਮ ਕੀਤਾ ਜੋ ਬੇਹੱਦ ਘਿਨਾਉਣਾ ਸੀ |