Htv Punjabi
Crime Punjab Video

ਦੋਸਤ ਨੇ ਦੋਸਤ ਦੀ ਘਰਵਾਲੀ ਨਾਲ ਟੱਪੀਆਂ ਹੱਦਾਂ, ਅੱਜ ਹੀ ਕਰੋ ਅਜਿਹੇ ਯਾਰਾ ਤੋਂ ਕਿਨਾਰਾ

ਯਾਰ ਹੀ ਬਣਿਆ ਯਾਰ ਦਾ ਦੁਸ਼ਮਣ
ਯਾਰ ਦੀ ਘਰਵਾਲੀ ਨਾਲ ਜਬਰਦਸਤੀ ਬਣਾਏ ਸਰੀਰਕ ਸਬੰਧ
ਪੁਲਿਸ ਕੋਲ ਪਹੁੰਚਿਆ ਮਾਮਲਾ, ਇਨਸਾਫ ਦੀ ਕੀਤੀ ਮੰਗ
ਜ਼ਿਲ੍ਹਾਂ ਫ਼ਾਜ਼ਿਲਕਾ ਦੇ ਐਸ.ਐਸ.ਪੀ ਗੁਰਮੀਤ ਸਿੰਘ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੇ ਜਾਣ ਤੋਂ ਬਾਅਦ ਦੋਸ਼ੀ ਸ਼ਰੇਆਮ ਬਾਹਰ ਘੁੰਮ ਰਿਹਾ ਹੈ-ਪੀੜਤਾਂ
ਪੰਜਾਬੀ ਗੀਤਾਂ ਦੇ ’ਚ ਜਿਕਰ ਹੁੰਦਾ ਹੈ ਕਿ ਯਾਰ ਯਾਰਾਂ ਦੀਆਂ ਬਾਂਹਾ ਹੁੰਦੇ ਹਨ ਜੇਕਰ ਯਾਰ ਹੀ ਗਦਾਰ ਹੋਣ ਜਾਣ ਤਾਂ ਮਾਮਲਾ ਕੁੱਝ ਹੋਰ ਹੀ ਰੂਪ ਧਾਰਨ ਕਰ ਲੈਂਦਾ ਹੈ। ਇਸੇ ਤਰ੍ਹਾਂ ਹੀ ਥਾਣਾ ਸਦਰ ਫਾਜ਼ਿਲਕਾ ਦੇ ਅਧੀਨ ਪੈਂਦੇ ਪਿੰਡ ਦੇ ਇੱਕ ਨੌਜ਼ਵਾਨ ਦੇ ਯਾਰ ਦੇ ਵੱਲੋਂ ਉਸ ਦੀ ਘਰਵਾਲੀ ਨਾਲ ਜਬਰਦਸਤੀ ਸਰੀਰਕ ਸਬੰਧ ਬਣਾ ਕੇ ਇੱਜਤ ਨੂੰ ਤਾਰ ਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾਂ ’ਚ ਡਾਕਟਰੀ ਰਿਪੋਰਟ ਦੇ ਅਧਾਰ ’ਤੇ ਥਾਣਾ ਸਦਰ ਫ਼ਾਜ਼ਿਲਕਾ ਦੀ ਪੁਲਸ ਨੇ ਹਲਕੇ ਦੇ ਨਾਲ ਸਬੰਧਿਤ ਇੱਕ ਪਿੰਡ ਦੀ ਜ਼ਬਰ ਜਨਾਹ ਪੀੜਤ ਵਿਆਹੁਤਾ ਔਰਤ ਦੇ ਬਿਆਨ ਦਰਜ ਕਰਕੇ ਜਲਾਲਾਬਾਦ ਦੇ 1 ਅਣਪਛਾਤੇ ਵਿਅਕਤੀ ਸਣੇ 2 ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਥਾਣਾ ਸਦਰ ਫ਼ਾਜ਼ਿਲਕਾ ਦੇ ਇੱਕ ਪਿੰਡ ਨਾਲ ਸਬੰਧਿਤ ਪੀੜਤ ਵਿਆਹੁਤਾ ਨੇ ਦੱਸਿਆ ਕਿ ਉਸ ਦੇ ਪਤੀ ਦਾ ਇੱਕ ਦੋਸਤ ਵਾਸੀ ਨਵਾਂ ਬੱਸ ਸਟੈਂਡ ਜਲਾਲਾਬਾਦ ਦਾ ਉਨ੍ਹਾਂ ਦੇ ਘਰ ਆਉਂਦਾ ਜਾਂਦਾ ਸੀ ਤੇ ਉਸਦੇ ’ਤੇ ਮਾੜੀ ਨਜ਼ਰ ਰੱਖਦਾ ਸੀ ਤਾਂ ਉਸ ਦੇ ਵੱਲੋਂ ਕਈ ਵਾਰ ਉਸਦਾ ਵਿਰੋਧ ਵੀ ਕੀਤਾ ਗਿਆ। ਪੀੜਤ ਨੇ ਕਿਹਾ ਕਿ ਉਸ ਨੇ ਆਪਣੀ ਇੱਜਤ ਦੇ ਖਾਤਰ ਇਹ ਗੱਲਬਾਤ ਕਾਫੀ ਦੇਂਰ ਤੱਕ ਆਪਣੇ ਕਿਸੇ ਵੀ ਪਰਿਵਾਰਿਕ ਮੈਂਬਰ ਨੂੰ ਨਹੀ ਦੱਸੀ। ਬਲਤਕਾਰ ਦੀ ਸ਼ਿਕਾਰ ਵਿਆਹੁਤਾ ਪੀੜਤ ਨੇ ਕਥਿਤ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੇਰਾ ਪਤੀ 11 ਨਵੰਬਰ ਦੀ ਰਾਤ ਨੂੰ ਘਰ ’ਚ ਨਹੀ ਸੀ ਤਾਂ ਉਸਦਾ ਦੋਸਤ ਆਪਣੀ ਕਾਰ ’ਤੇ ਸਾਡੇ ਘਰ ਆਇਆ ਤੇ ਮੇਰੇ ਪਤੀ ਦੇ ਬਾਰੇ ਪੁੱਛਣ ਲੱਗਾ ਤਾਂ ਮੇਰੇ ਵੱਲੋਂ ਕਹਿਣ ਤੇ ਕਿ ਉਹ ਘਰ ’ਚ ਨਹੀ ਹੈ ਤਾਂ ਉਹ ਧੱਕੇ ਨਾਲ ਘਰ ਦਾ ਗੇਟ ਖੋਲ ਕੇ ਅੰਦਰ ਆ ਗਿਆ ਅਤੇ ਆਉਂਦੇ ਸਾਰ ਉਹ ਮੈਨੂੰ ਕਮਰੇ ’ਚ ਲੈ ਗਿਆ ਜਿਥੇ ਕਿ ਉਸ ਦੇ ਵੱਲੋਂ ਮੇਰੀ ਮਰਜੀ ਤੋਂ ਬਿਨ੍ਹਾਂ ਮੇਰੇ ਨਾਲ ਸਰੀਰਕ ਸਬੰਧ ਬਣਾਏ ਅਤੇ ਮੇਰੇ ਵੱਲੋਂ ਵਿਰੋਧ ਕਰਨ ਤੇ ਉਸ ਦੇ ਵੱਲੋਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।

ਉਨ੍ਹਾਂ ਕਿਹਾ ਦੋਸ਼ੀ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਉਨ੍ਹਾਂ ਦੇ ਵੱਲੋਂ ਜ਼ਿਲ੍ਹਾਂ ਫ਼ਾਜ਼ਿਲਕਾ ਦੇ ਐਸ.ਐਸ.ਪੀ ਗੁਰਮੀਤ ਸਿੰਘ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੇ ਜਾਣ ਤੋਂ ਬਾਅਦ ਦੋਸ਼ੀ ਸ਼ਰੇਆਮ ਬਾਹਰ ਘੁੰਮ ਰਿਹਾ ਹੈ । ਪੀੜਤ ਵਿਆਹੁਤਾ ਔਰਤ ਸਣੇ ਉਸਦੇ ਪਤੀ ਨੇ ਕਿਹਾ ਕਿ ਜਲਦੀ ਤੋਂ ਜਲਦੀ ਪੁਲਸ ਵੱਲੋਂ ਦੋਸ਼ੀ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਮਾਨਯੋਗ ਆਦਲਤ ਦਾ ਦਰਵਾਜਾ ਖੜਕਾਉਣ ਦੇ ਲਈ ਮਜ਼ਬੂਰ ਹੋਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਗਵੰਤ ਮਾਨ ਦੇ ਵਜ਼ੀਰ ਦੀਆਂ ਵਧੀਆਂ ਮੁਸ਼ਕਿਲਾਂ ਸਾਰੇ ਲੀਡਰ ਹੱਥ ਧੋਕੇ ਪੈਗੇ ਹਰਜੋਤ ਬੈਂਸ ਦੇ ਪਿੱਛੇ

htvteam

ਇਸ ਉਮਰ ਚ ਆਕੇ ਮਾਂ-ਧੀ ਨੇ ਇਕੱਠੇ ਕੀ ਕੀਤਾ

htvteam

ਮੀਂਹ ਪੈਣ ਦੀ ਹੋਈ ਭਵਿੱਖਬਾਣੀ

htvteam

Leave a Comment