Htv Punjabi
Punjab

ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਨੇ ਵਿੱਢੀ ਆਰ-ਪਾਰ ਦੀ ਲੜਾਈ, ਹਰਸਿਮਰਤ ਬਾਦਲ ਦੇ ਅਸਤੀਫੇ ਦੀ ਮੰਗ

ਪੰਜਾਬ ਤੋਂ ਲੈ ਕੇ ਕੇਂਦਰ ਤੱਕ ਕਿਸਾਨਾਂ ਵੱਲੋਂ ਚੱਕਾ ਜਾਮ ਕੀਤਾ ਜਾ ਰਿਹਾ ਹੈ, ਕਾਰਨ ਕੇਂਦਰ ਸਰਕਾਰ ਵਲੋਂ ਲੋਕ ਸਭਾ ‘ਚ ਖੇਤੀ ਸੈਕਟਰ ਨਾਲ ਜੁੜੇ ਤਿੰਨ ਬਿੱਲ ਪੇਸ਼ ਕੀਤੇ ਜਾਣ ਦਾ ਜਿਸ ਤੋਂ ਬਾਅਦ ਕਿਸਾਨਾਂ ਨੇ ਆਰ ਪਾਰ ਦੀ ਲੜਾਈ ਸ਼ੁਰੂ ਕਰ ਲਈ ਹੈ। ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਅੱਜ ਜੇਲ੍ਹ ਭਰੋ ਅੰਦੋਲਨ ਦਾ ੯ਵਾਂ ਦਿਨ ਹੈ ਪਰ ਸਰਕਾਰ ਵਲੋਂ ਗ੍ਰਿਫਤਾਰੀਆਂ ਨਹੀਂ ਕੀਤੀਆਂ ਜਾ ਰਹੀਆਂ। ਦੂਸਰੇ ਪਾਸੇ ਕਿਸਾਨ ਜੱਥੇਬੰਦੀਆਂ ਵੱਲੋਂ ਸੂਬੇ ‘ਚ ੨੫ ਥਾਵਾਂ ‘ਤੇ ਸੜਕਾ ਜਾਮ ਕਰ ਦਿੱਤੀਆਂ ਨੇ। ਕਿਸਾਨ ਜੱਥੇਬੰਦੀ ਬੀਕੇਯੂ ਨੇ ਬਠਿੰਡਾ ਅਤੇ ਪਟਿਆਲਾ ‘ਚ 15 ਤੋਂ 20 ਸਤੰਬਰ ਤੱਕ ਪੱਕਾ ਮੋਰਚਾ ਖੋਲ੍ਹ ਦਿੱਤਾ ਹੈ।

ਕਿਸਾਨਾਂ ਤੇ ਮਜ਼ਦੂਰਾਂ ਵਲੋਂ ਵੱਡੀ ਗਿਣਤੀ ‘ਚ ਜੇਲ੍ਹ ਭਰੋ ਅੰਦੋਲਨ ‘ਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਜਥੇਬੰਦੀ ਦੇ ਪ੍ਰਧਾਨ ਸਤਨਾਮ ਸਿੰਘ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤ ਹੈ ਕਿ ਆਰਡੀਨੈਂਸਾਂ ਨੂੰ ਕਾਨੂੰਨ ਬਣਾਉਣ ਲਈ ਲਿਆਂਦੇ ਬਿੱਲਾਂ ਦੇ ਹੱਕ ‘ਚ ਵੋਟ ਪਾਉਣ ਵਾਲੇ ਸੰਸਰ ਮੈਂਬਰਾਂ ਨੂੰ ਪਿੰਡਾਂ ‘ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ , ਇੰਨਾਂ ਹੀ ਨਹੀਂ ਇਸ ਮਾਮਲੇ ‘ਤੇ ਹਰਸਿਮਰਨ ਬਾਦਲ ਨੂੰ ਵੀ ਅਹੁਦੇ ਤੋਂ ਅਸਤੀਫਾ ਦੇਣ ਦੀ ਗੱਲ ਕੀਤੀ ਜਾ ਰਹੀ ਹੈ। ਕਿਸਾਨ ਜੱਥੇਬੰਦੀਆਂ ਵਲੋਂ ਪੰਜਾਬ ਦੇ ਵੱਡੇ ਸ਼ਹਿਰਾਂ ‘ਚ ਲਲਕਾਰ ਰੈਲੀਆਂ ਕੀਤੀਆਂ ਜਾ ਰਹੀਆਂ ਹਨ।

Related posts

ਐਵੇਂ ਕਾਲੀਆਂ ਮਿਰਚਾਂ ਖਾਓ ਦਿਲ ਦੀ ਬਿਮਾਰੀ ਭੁੱਲ ਜਾਓ

htvteam

ਆਹ ਪਿੰਡ ਚ ਫ਼ਸੇ ਰਿਸ਼ਤੇਦਾਰ, ਆ ਗਿਆ ਹੜ੍ਹ !

htvteam

ਕਣਕ ਦੀ ਬੋਰੀ ਪਿੱਛੇ ਬੰਦੇ ਮਰਨੇ ਸ਼ੁਰੂ , ਪੁਲਸੀਏ ਦੀ ਗੁੰਡਾਗਰਦੀ ਨੇ ਕੀਤੀ ਹੱਦ, ਦੇਖੋ ਹੌਲਨਾਕ LIVE ਤਸਵੀਰਾਂ

Htv Punjabi