Htv Punjabi
Punjab Video

ਨਸ਼ਾ ਛਡਾਊ ਕੇਂਦਰ ਚ ਮੁੰਡਿਆਂ ਦੇ ਖੁਰਕ ਵਾਲੇ ਟੀਕਾ ਲਗਾਕੇ, ਟੱਪੀਆਂ ਹੱਦਾਂ !

ਸਮਰਾਲਾ ਪੁਲਿਸ ਨੇ ਗੈਰ ਕਾਨੂੰਨੀ ਨਸ਼ਾ ਛਡਾਉ ਕੇਂਦਰ ਫੜਿਆ
17 ਵਿਆਕਤੀਆਂ ਨੂੰ ਛੁਡਵਾਇਆ ਚੁੰਗਲ ਚੋਂ
ਵਿਅਕਤੀਆਂ ਨੇ ਦੱਸੀਆਂ ਹੈਰਾਨੀਜਨਕ ਨਸ਼ਾ ਛੜਾਊ ਕੇਂਦਰ ਦੀਆਂ ਕਰਤੂਤਾਂ
ਸੁਣ ਕੇ ਹੋ ਜਾਓਗੇ ਤੁਸੀਂ ਵੀ ਹੈਰਾਨ ਮਰੀਜ਼ਾਂ ਨੂੰ ਲੱਗਦੇ ਸਨ ਖਾਜ ਖੁਜਲੀ ਵਾਲੇ ਟੀਕੇ ਸਮਰਾਲਾ ਦੇ ਨਜ਼ਦੀਕੀ ਪਿੰਡ ਨੀਲੋਂ ਖੁਰਦ ਵਿਖੇ ਇੱਕ ਗੈਰ ਕਾਨੂੰਨੀ ਚਲਦੇ ਨਸ਼ਾ ਛਡਾਉ ਕੇਂਦਰ ਦਾ ਪੜਦਾ ਫਾਸ਼ ਕੀਤਾ ਹੋਇਆ ਹੈ। ਸਥਾਨਕ ਉਪ ਪੁਲਿਸ ਕਪਤਾਨ ਤਰਲੋਚਨ ਸਿੰਘ ਅਤੇ ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਹ ਸੂਚਨਾ ਮਿਲਣ ਤੇ ਕਿ ਪਿੰਡ ਨੀਲੋ ਖੁਰਦ ਵਿਖੇ ਇੱਕ ਗੈਰ ਕਾਨੂੰਨੀ ਤੌਰ ਤੇ ਨਸ਼ਾ ਛੁਡਾਊ ਕੇਂਦਰ ਚਲ ਰਿਹਾ ਹੈ।

ਇਸ ‘ਤੇ ਇਹ ਸੂਚਨਾ ਪ੍ਰਾਪਤ ਹੋਣ ‘ਤੇ ਸਿਹਤ ਵਿਭਾਗ ਨੂੰ ਨਾਲ ਲੈ ਕੇ ਇਸ ਕੇਂਦਰ ਦੀ ਪੜਤਾਲ ਕੀਤੀ ਗਈ ਅਤੇ ਇਸ ਕੇਂਦਰ ਵਿੱਚੋਂ ਮਿਲੇ 17 ਵਿਅਕਤੀਆਂ ਨੂੰ ਮੈਡੀਕਲ ਲਈ ਸਿਵਲ ਹਸਪਤਾਲ ਭੇਜਿਆ ਜਾ ਰਿਹਾ ਹੈ। ਸਮਝਿਆ ਜਾਂਦਾ ਹੈ ਕਿ ਇਹ ਵਿਅਕਤੀ ਇਲਾਜ ਲਈ ਇਸ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕੀਤੇ ਹੋਏ ਹੋ ਸਕਦੇ ਹਨ। ਉਹਨਾਂ ਨੂੰ ਦੱਸਿਆ ਕਿ ਇਸ ਸਬੰਧੀ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਬਰਾਮਦ ਹੋਏ ਵਿਅਕਤੀਆਂ ਵਿੱਚੋਂ ਜਿਹੜੇ ਨਸ਼ੇ ਦੇ ਆਦੀ ਹੋਏ ਉਹਨਾਂ ਨੂੰ ਸਰਕਾਰੀ ਤੌਰ ਤੇ ਨਸ਼ਾ ਛਡਾਉ ਕੇਂਦਰ ਵਿੱਚ ਦਾਖਲ ਕੀਤੇ ਜਾਵੇਗਾ।

ਉਹ ਪੁਲਿਸ ਕਪਤਾਨ ਅਨੁਸਾਰ ਇਹ ਕੇਂਦਰ ਪਿਛਲੇ ਅੱਠ ਕੁ ਮਹੀਨਿਆਂ ਤੋਂ ਚਲਦਾ ਦੱਸਿਆ ਜਾ ਰਿਹਾ ਹੈ। ਗੈਰ ਕਾਨੂੰਨੀ ਨਸ਼ਾ ਛੜਾਓ ਕੇਂਦਰ ਕਿਤੋਂ ਛੁੜਵਾਏ ਗਏ ਸੁਖਵਿੰਦਰ ਸਿੰਘ ਅਤੇ ਕਰਨੈਲ ਸਿੰਘ ਨੂੰ ਦੱਸਿਆ ਕਿ ਸਾਡੇ ਹਾਲਾਤ ਗੈਰ ਕਾਨੂੰਨੀ ਨਸ਼ੇ ਚ ਛੜਾਓ ਕੇਂਦਰ ਵਿੱਚ ਬਹੁਤ ਮਾੜੇ ਸਨ ਇਹ ਇੱਕ ਨਾਮ ਦਾ ਹੀ ਗੈਰ ਕਾਨੂੰਨੀ ਨਸ਼ਾ ਛੜਾਉ ਕੇਂਦਰ ਸੀ ਇੱਥੇ ਨਾ ਕੋਈ ਡਾਕਟਰ ਉਪਲਬਧ ਸੀ ਅਤੇ ਨਾ ਹੀ ਕੋਈ ਦਵਾਈ ਮਿਲਦੀ ਸੀ ਸਾਨੂੰ ਖਾਦ ਖੁਜਲੀ ਨਾਂ ਦਾ ਹੀ ਟੀਕਾ ਲਗਾ ਦਿੱਤਾ ਜਾਂਦਾ ਸੀ ਅਸੀਂ ਪੁਲਿਸ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਛੁੜਵਾਇਆ ਗਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਿਹੰਗ ਜਥੇਬੰਦੀਆਂ ਨੇ ਪ੍ਰਵਾਸੀਆਂ ਨੂੰ ਚੇਤਾਵਨੀ

htvteam

ਸਰੀਰ ਦੇ ਕਿਸੇ ਹਿੱਸੇ ‘ਚ ਵੀ ਦਰਦ ਹੋਵੇ ਆਹ ਸਤਰੰਗਾਂ ਪਾਊਡਰ ਲਓ

htvteam

ਘਰ ਵਿੱਚ ਖੜੀ ਕਾਰ ਦਾ ਦੋ ਵਾਰ ਕੱਟਿਆ ਫਾਸਟਟੈਗ

Htv Punjabi

Leave a Comment