ਜਲੰਧਰ ਦੇ ਮਸ਼ਹੂਰ ਬਾਡੀ ਬਿਲਡਰ, ਮਾਡਲ ਅਤੇ ਸੇਲਿਬਿ੍ਰਟੀ ਫਿੱਟਨੈੱਸ ਕੋਚ ਸਤਨਾਮ ਖਟੜਾ ਦੀ ਸ਼ਨੀਵਾਰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸਤਨਾਮ ਪਿਛਲੇ ਅੱਠ ਸਾਲਾਂ ਤੋਂ ਫਿਜ਼ੀਕਲ ਫਿਟਨੈੱਸ ਨਾਲ ਜੁੜਿਆ ਹੋਇਆ ਸੀ। ਸਤਨਾਮ ਦੀ ਬਾਡੀ ਵੇਖ ਸਾਰੇ ਹੈਰਾਨ ਹੋ ਜਾਂਦੇ ਸਨ ਕਿਉਕੇ ਗੱਭਰੂ ਨੇ ਪੂਰੀ ਰੂਹ ਲਾ ਕੇ ਆਪਣੇ ਸਰੀਰ ਨੂੰ ਬਣਾਇਆ ਹੋਇਆ ਸੀ।

ਕਾਬਿਲੇਗੌਰ ਹੈ ਕਿ ਕਿਸੇ ਸਮੇਂ ਸਤਨਾਮ ਨਸ਼ਿਆਂ ਦਾ ਆਦੀ ਵੀ ਰਿਹਾ ਸੀ ਪਰ ਫਿਰ ਉਸਨੇ ਆਪਣੀ ਜ਼ਿੰਦਗੀ ਨੂੰ ਸਹੀ ਰਸਤੇ ‘ਤੇ ਲੈ ਆਦਾ ਸੀ। ਦਿਲ ਦਾ ਦੌਰਾ ਪੈਣ ਕਾਰਨ ਜਿੱਥੇ ਜਲੰਧਰ ‘ਚ ਉਸਦੇ ਪਰਿਵਾਰ ਨਾਲ ਪੂਰੇ ਸ਼ਹਿਰ ‘ਚ ਸੋਗ ਦਾ ਮਹੌਲ ਹੈ ਉੇਥੇ ਹੀ ਸਤਨਾਮ ਨੂੰ ਚਾਹੁੰਣ ਵਾਲੇ ਦੇਸ਼ਾਂ ਵਿਦੇਸ਼ਾਂ ਤੋਂ ਉਸਦੇ ਫੈਨ ਦੋਸਤ ਉਦਾਸ ਹੋ ਗਏ ਹਨ।

