ਪੰਜਾਬ ਪੁਲਿਸ ਜਿਸ ਤੋਂ ਮੁਲਜ਼ਮ ਥਰ ਥਰ ਕੰਬਦੇ ਸੀ ਪਰ ਹੁਣ ਸਾਰਾ ਕੁਝ ਉਲਟ ਹੋ ਗਿਆ, ਡਰਨ ਦੀ ਬਿਜਾਏ ਪੁਲਿਸ ਨੂੰ ਟਿੱਚ ਸਮਝਦੇ ਨੇ। ਅਜਿਹੀ ਹੀ ਘਟਨਾ ਵਾਪਰੀ ਐ ਅੰਮ੍ਰਿਤਸਰ ਦੇ ਲਾਰੇਂਸ ਰੋਡ ਚੌਂਕ ਤੇ ਜਿਥੇ ਪੁਲਿਸ ਵਾਲੇ ਵਲੋਂ ਨਾਕਾਬੰਦੀ ਦੌਰਾਨ ਇਕ ਕਾਰ ਵਾਲੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਾਕਾ ਤੋੜ ਕੇ ਕਾਰ ਭਜਾ ਕੇ ਫਰਾਰ ਹੋ ਗਿਆ… ਹੋਰ ਤਾਂ ਹੋਰ ਜਾਂਦਾ ਜਾਂਦਾ ਪੁਲਿਸ ਵਾਲੇ ਨੂੰ ਗੱਡੀ ਦੀ ਸਾਈਡ ਮਾਰ ਕੇ ਲੰਘ ਗਿਆ। ਫੇਰ ਪੁਲਿਸ ਵਾਲੇ ਨੇ ਵੀ ਪਿਛਾ ਕਰਕੇ ਗੱਡੀ ਨੂੰ ਰੋਕ ਲਿਆ ਤੇ ਕਾਗਜਾਦ ਦਿਖਾਉਣ ਨੂੰ ਕਿਹਾ ਤਾਂ ਵਿਅਕਤੀ ਨੇ ਸਾਫ ਨਾਂਹ ਕਰ ਦਿੱਤੀ। ਜਿਸ ਤੋਂ ਬਾਅਦ ਕਾਫੀ ਬਹਿਸਬਾਜੀ ਵੀ ਹੋਈ। ਹੁਣ ਤੁਹਾਨੂੰ ਸੁਣਾਉਂਦੇ ਹਾਂ ਕਿ ਨੌਜਵਾਨ ਵਲੋਂ ਆਪਣੀ ਸਫਾਈ ਚ ਕੀ ਕੀ ਕਿਹਾ ਗਿਆ ਤੇ ਨਾਲ ਹੀ ਪੁਲਿਸ ਅਧਿਕਾਰੀ ਤੋਂ ਵੀ ਸਾਰੀ ਜਾਣਕਾਰੀ ਤੁਹਾਡੇ ਤੱਕ ਸ਼ੇਅਰ ਕਰਵਾਉਂਦੇ ਹਾਂ।
ਬੇਸ਼ਕ ਪੁਲਿਸ ਲੋਕਾਂ ਦੀ ਰਾਖੀ ਦੇ ਲਈ ਦਿਨ ਰਾਤ ਮਿਹਨਤ ਕਰਦੀ ਐ ਪਰ ਲੋਕ ਉਨਾਂ ਦੀ ਮਿਹਨਤ ਨੂੰ ਟਿੱਚ ਸਮਝਦੇ ਹਨ ਤਾਂਹੀਂ ਉਨਾਂ ਨਾਲ ਕਿਸੇ ਤਰਾਂ ਦਾ ਵੀ ਕਾਪਰੇਟ ਨਹੀਂ ਕਰਦੇ ਸਗੋਂ ਹਰ ਨਹੀਂ ਬਹਿਸਬਾਜੀ ਤੇ ਹੱਥੋਪਾਈ ਦੀਆਂ ਖਬਰਾਂ ਹੀ ਦੇਖਣ ਸੁਣਨ ਨੂੰ ਮਿਲਦੀਆਂ ਨੇ।….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..