Htv Punjabi
Crime Punjab Video

ਨਿਹੰਗ ਸਿੰਘ ਨੇ ਰੋਕਿਆ ਤਾਂ ਤੋ@ ੜੀ ਨ_ਸ਼ੇ÷ ੜੀਆਂ ਨੇ ਬਾਂਹ

ਨਸ਼ਾ ਪੀਣ ਵੇਚਣ ਤੋਂ ਰੋਕਣ ਤੇ ਨਿਹੰਗ ਸਿੰਘ ਤੇ ਕੀਤਾ ਹਮਲਾ
ਜ਼ਖਮੀ ਹਾਲਤ ਚ ਨਿਹੰਗ ਸਿੰਘ ਨੂੰ ਕਰਵਾਇਆ ਹਸਪਤਾਲ ਭਰਤੀ
ਕੋਆਰਡੀਨੇਟਰ ਸੋਨੀਆ ਮਾਨ ਮੌਕੇ ਤੇ ਪੁੱਜੇ
ਪੁਲਿਸ ਨੂੰ ਸਖਤ ਕਾਰਵਾਈ ਦੇ ਦਿੱਤੇ ਆਦੇਸ਼
ਅੱਜ ਹਲਕਾ ਰਾਜਾਸਾਂਸੀ ਦੇ ਕਸਬਾ ਚੋਗਾਵਾਂ ਵਿਖੇ ਨਸ਼ਾ ਕਰਨ ਅਤੇ ਵੇਚਣ ਤੋਂ ਰੋਕਣ ਤੇ ਇਹ ਇੱਕ ਨਿਹੰਗ ਸਿੰਘ ਉੱਪਰ ਹਮਲਾ ਕਰਕੇ ਉਸ ਨੂੰ ਨਸ਼ਿਆਈਆਂ ਵੱਲੋਂ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਲੋਪੋਕੇ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਨਿਹੰਗ ਸਰਵਨ ਸਿੰਘ ਪਿੰਡ ਠੱਠਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰ ਦੇ ਟਾਈਮ ਗੁਰਦੁਆਰਾ ਸਾਹਿਬ ਦੇ ਲਾਗੇ ਹਰ ਰੋਜ਼ ਦੀ ਤਰ੍ਹਾਂ ਨਸ਼ਾ ਵੇਚਣ ਅਤੇ ਪੀਣ ਵਾਲੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਦੇ ਲਾਗੇ ਨਸ਼ਾ ਕਰ ਰਹੇ ਸਨ। ਜਿਨਾਂ ਨੂੰ ਮੈਂ ਅਜਿਹਾ ਕਰਨ ਤੋਂ ਰੋਕਿਆ ਤਾਂ ਉਹਨਾਂ ਵਿਅਕਤੀਆਂ ਵੱਲੋਂ ਜਿਨਾਂ ਵਿੱਚ ਅਸ਼ਵਨੀ, ਕਾਬਲ,ਸੋਨਾ, ਹੀਰਾ ਅਤੇ 15 ਦੇ ਹੋਰ ਕਰੀਬ ਵਿਅਕਤੀ ਜਿਨਾਂ ਕੋਲ ਬਾਲੇ ਲੋਹੇ ਦੀਆਂ ਰਾਡਾ ਤੇ ਹੋਰ ਹਥਿਆਰ ਸਨ ਉਹਨਾਂ ਵੱਲੋਂ ਮੇਰੇ ਉੱਪਰ ਹਮਲਾ ਕਰ ਦਿੱਤਾ ਅਤੇ ਮੇਰੇ ਉੱਪਰ ਬਾਲਿਆਂ ਅਤੇ ਲੋਹੇ ਦੀਆਂ ਰਾਟਾਂ ਨਾਲ ਵਾਰ ਕੇ ਮੇਰੀ ਬਾਂਹ ਤੋੜ ਦਿੱਤੀ ਅਤੇ ਹੋਰ ਵੀ ਸਰੀਰ ਦੇ ਬਾਕੀ ਅੰਗਾਂ ਉੱਪਰ ਗੁਝੀਆਂ ਸੱਟਾਂ ਲਗਾ ਕੇ ਮੈਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ।

ਉਹਨਾਂ ਕਿਹਾ ਕਿ ਜੇਕਰ ਮੌਕੇ ਤੇ ਪੁਲਿਸ ਨਾ ਪੁੱਜਦੀ ਤਾਂ ਇਹਨਾਂ ਵਿਅਕਤੀਆਂ ਵੱਲੋਂ ਮੈਨੂੰ ਜਾਨੋ ਹੀ ਮਾਰ ਦੇਣਾ ਸੀ। ਨਿਹੰਗ ਸਰਵਨ ਸਿੰਘ ਨੇ ਦੱਸਿਆ ਕਿ ਇੱਕ ਪਾਸੇ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜੋ ਮੁਹਿੰਮ ਚਲਾਈ ਗਈ ਹੈ ਉਸ ਦੇ ਬਾਵਜੂਦ ਸਾਡੇ ਚੁਗਾਵਾਂ ਕਸਬਾ ਵਿੱਚ ਖੁੱਲੇ ਆਮ ਨਸ਼ਾ ਵਿਕ ਰਿਹਾ ਹੈ ਅਤੇ ਇਹ ਨਸ਼ਾ ਤਸਕਰ ਕਿਸੇ ਦੇ ਬਿਨਾਂ ਕਿਸੇ ਡਰ ਭੈ ਤੋਂ ਨਸ਼ਾ ਵੇਚ ਰਹੇ ਹਨ ਜੇਕਰ ਇਹਨਾਂ ਨੂੰ ਕੁਝ ਵੀ ਕਿਹਾ ਜਾਂਦਾ ਹੈ ਤਾਂ ਇਹਨਾਂ ਵੱਲੋਂ ਉਸ ਵਿਅਕਤੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।

ਇਸ ਘਟਨਾ ਦੀ ਖਬਰ ਮਿਲਦਿਆਂ ਮਾਝਾ ਜੋਨ ਕਾਰਡੀਨੇਟਰ ਤੇ ਰਾਜਸੌਸੀ ਹਲਕਾ ਇੰਚਾਰਜ ਮੈਡਮ ਸੋਨੀਆ ਮਾਨ ਮੌਕੇ ਤੇ ਪੁੱਜੇ ਅਤੇ ਜਖਮੀ ਨਿਹੰਗ ਸਰਵਨ ਸਿੰਘ ਜੋ ਕਿ ਲੋਪੋਕੇ ਹਸਪਤਾਲ ਵਿੱਚ ਜੇਰੇ ਇਲਾਜ ਸੀ ਉਸ ਦਾ ਹਾਲ ਚਾਲ ਜਾਨਿਆ ਅਤੇ ਇਸ ਮੌਕੇ ਹੀ ਪੁਲਿਸ ਨੂੰ ਸਖਤ ਹਦਾਇਤਾਂ ਦਿੰਦਿਆਂ ਕਿਹਾ ਕਿ ਇਹਨਾਂ ਨਸ਼ਾ ਤਸਕਰਾਂ ਵਿਰੁੱਧ ਪੁਲਿਸ ਸਖਤ ਤੋਂ ਸਖਤ ਕਾਰਵਾਈ ਕਰੇ। ਮੈਡਮ ਸੋਨੀਆ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਕਿਸੇ ਕਿਸਮ ਦਾ ਨਸ਼ਾ ਨਹੀਂ ਵਿਕਣ ਦਿੱਤਾ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਸ.ਜੀ.ਪੀ.ਸੀ ਚੋਣਾਂ ਨੂੰ ਲੈਕੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਿੱਤਾ ਵੱਡਾ ਬਿਆਨ

htvteam

ਪੁੱਛਗਿੱਛ ਦੌਰਾਨ MLA ਰਮਨ ਅਰੋੜਾ ਦਾ ਵੱਧ ਗਿਆ B.P

htvteam

ਏਡਿਡ ਸਕੂਲਾਂ ਦੇ ਵਿਦਿਆਰਥੀ ਵੀ ਲੈ ਸਕਦੇ ਹਨ ਮੈਰੀਟੋਰਿਅਸ ਸਕੂਲ ਵਿੱਚ ਦਾਖਲਾ

Htv Punjabi

Leave a Comment