ਲੁਧਿਆਣਾ ਚ ਪੈਟਰੋਲ ਪੰਪ ਦੇ ਕਰਿੰਦੇ ਨਾਲ ਕੁੱਟਮਾਰ
ਤੇਲ ਘੱਟ ਪਾਉਣ ਨੂੰ ਲੈ ਕੇ ਵਧਿਆ ਵਿਵਾਦ
ਸਾਰੀ ਘਟਨਾ ਸੀਸੀਟੀਵੀ ਚ ਹੋਈ ਕੈਦ
ਪੈਟਰੋਲ ਪੰਪ ਮਾਲਕ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਕਾਰਵਾਈ ਦੀ ਕੀਤੀ ਮੰਗ
ਲੁਧਿਆਣਾ ਦੇ ਈਸ਼ਰ ਨਗਰ ਸਥਿਤ ਇੰਡੀਅਨ ਪੈਟਰੋਲ ਪੰਪ ਤੇ ਕੰਮ ਕਰਨ ਵਾਲੇ ਕਰਿੰਦੇ ਦੇ ਨਾਲ ਕੁਝ ਬਦਮਾਸ਼ਾਂ ਵੱਲੋਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਦੱਸ ਦੀਏ ਕਿ ਨਿਹੰਗ ਸਿੰਘ ਬਾਣੇ ਵਿੱਚ ਪੈਟਰੋਲ ਪਵਾਉਣ ਆਏ ਇੱਕ ਸਿੰਘ ਨੇ ਜਿੱਥੇ ਤੇਲ ਘੱਟ ਪਾਉਣ ਨੂੰ ਲੈ ਕੇ ਵਿਰੋਧ ਜਤਾਇਆ ਤਾਂ ਉਥੇ ਹੀ ਉਸਨੇ ਆਪਣੇ ਸਾਥੀਆਂ ਨੂੰ ਸੱਧ ਕੇ ਕਰਿੰਦੇ ਦੀ ਕੁੱਟਮਾਰ ਵੀ ਕੀਤੀ ਹੈ। ਉਧਰ ਇਸ ਸਾਰੇ ਵਾਕਿਆ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਲਿਹਾਜ਼ਾ ਜ਼ਖਮੀ ਹਾਲਤ ਚ ਕਰਿੰਦੇ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਧਰ ਪੈਟਰੋਲ ਪੰਪ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਸ ਸੰਬੰਧ ਵਿੱਚ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਉਹਨਾਂ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.youtube.com/watch?v=TB48eVJbR6g