Htv Punjabi
Punjab

ਬੇਵਫਾਈ ਦੇ ਇਲਜ਼ਾਮ ਤੋਂ ਬਾਅਦ ਸਿੱਧੂ ਮੂਸੇਵਾਲਾ ਆਹ ਕੰਮ ਕਰਕੇ ਫਿਰ ਤੋਂ ਘਿਰਿਆ ਵਿਵਾਦਾਂ ‘ਚ,ਆਹ ਦੇਖੋ ਕਿਵੇਂ

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ l ਉਨ੍ਹਾਂ ਦੇ ਖਿਲਾਫ਼ ਮਾਨਸਾ ਦੇ ਡੀਜੀਪੀ ਅਤੇ ਐਸਐਸਪੀ ਨੂੰ ਸ਼ਿਕਾਇਤ ਦਿੱਤੀ ਗਈ ਹੈ l ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਸਿੱਧੂ ਨੇ ਯੂਟਿਊਬ ‘ਤੇ ਇੱਕ ਵੀਡੀਓ ਪਾਇਆ ਹੈ, ਜਿਸ ਵਿੱਚ ਹਿੰਸਾ ਨੂੰ ਵਧਾਉਣ ਦੀ ਕੋਸ਼ਿਸ ਕੀਤੀ ਗਈ ਹੈ l ਇਸ ਦੇ ਲਈ ਮੂਸੇਵਾਲੇ ਖਿਲਾਫ਼ ਕੇਸ ਦਰਜ ਕਰ ਕੀਤੀ ਜਾਵੇ l ਇਸ ਤੋਂ ਪਹਿਲਾਂ ਗਾਇਕ ਸਿੱਧੂ ਮੂਸੇਵਾਲਾ ‘ਤੇ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਅੰਕਿਤ ਮਾਤਾ ਭਾਗ ਕੌਰ ਦੇ ਨਾਮ ਦਾ ਦੁਰਉਪਯੋਗ ਕਰਨ ਦਾ ਇਲਜ਼ਾਮ ਵੀ ਲੱਗਿਆ ਹੋਇਆ ਹੈ l ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚਿਆ l ਸਿੱਧੂ ਮੂਸੇਵਾਲਾ ਨੇ ਆਪਣੇ ਵਿਦੇਸ਼ੀ ਦੌਰੇ ਦੇ ਦੌਰਾਨ ਫਿਰ ਉਹੀ ਗਾਣਾ ਗਾਇਆ, ਜਿਸ ਗਾਣੇ ‘ਤੇ ਉਸ ਨੇ ਵੀਡੀਓ ਜ਼ਾਰੀ ਕਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਅਕਾਲ ਤਖਤ ਸਾਹਿਬ ਅੱਗੇ ਨਤਮਸਤਕ ਹੋਣ ਅਤੇ ਵਿਦੇਸ਼ ਤੋਂ ਵਾਪਸ ਆ ਕੇ ਪਰਿਵਾਰ ਸਮੇਤ ਅਕਾਲ ਤਖਤ ਸਾਹਿਬ ਵਿੱਚ ਪੇਸ਼ ਹੋਣ ਦਾ ਵਾਅਦਾ ਕੀਤਾ ਸੀ l ਸਿੱਧੂ ਮੂਸੇਵਾਲਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਕੀਤੇ ਇਸ ਵਾਦੇ ਨੂੰ ਪੂਰਾ ਤਾਂ ਨਹੀਂ ਕੀਤਾ ਅਤੇ ਇੱਕ ਵਾਰ ਫੇਰ ਉਹੀ ਵਿਵਾਦਿਤ ਗਾਣਾ ਗਾ ਕੇ ਅਕਾਲ ਤਖਤ ਨੂੰ ਹੀ ਚੁਣੌਤੀ ਦੇ ਦਿੱਤੀ l ਐਸਜੀਪੀਸੀ ਦੇ ਸੈਕਟਰੀ ਡਾ. ਰੂਪ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਅਦ ਸਿੱਧੂ ਮੂਸੇਵਾਲਾ ‘ਤੇ ਕੇਸ ਦਰਜ ਕਰਨ ਦੇ ਲਈ ਪੁਲਿਸ ਕਮਿਸ਼ਨਰ ਨੂੰ ਇੱਕ ਚਿੱਠੀ ਲਿਖੀ ਸੀ l ਪੁਲਿਸ ਕਮਿਸ਼ਨਰ ਨੇ ਐਸਜੀਪੀਸੀ ਦੀ ਸ਼ਿਕਾਇਤ ‘ਤੇ ਸਿੱਧੂ ਮੂਸੇਵਾਲਾ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ l ਐਸਜੀਪੀਸੀ ਨੇ ਕਮਿਸ਼ਨਰ ਨੂੰ ਸਿੱਧੂ ਮੂਸੇਵਾਲਾ ਦੇ ਖਿਲਾਫ਼ ਲਿਖੇ ਪੱਤਰ ਦਾ ਕੋਈ ਫਾਲੋਅਪ ਨਹੀਂ ਕੀਤਾ l ਜਿਸ ਕਾਰਨ ਮਾਮਲਾ ਹਲੇ ਸੰਤੁਲਨ ਵਿੱਚ ਹੈ l

Related posts

ਦੇਖੋ ਅੱਜ ਰਾਤ ਇੱਕ ਵਜੇ ਤੱਕ ਕੌਣ ਵੰਡੇਗਾ ਦਾਰੂ

Htv Punjabi

ਦੋ -ਦੋ ਘਰਵਾਲੀਆਂ ਰੱਖਣ ਵਾਲੇ ਡਾਕਟਰ ਸਾਬ੍ਹ ਨੂੰ ਨਾ ਆਈ ਤਿੱਜੀ ਘਰਵਾਲੀ ਰਾਸ

htvteam

ਲਗਜ਼ਰੀ ਕਾਰ ਵਾਲੀ ਜਨਾਨੀ ਬੌਂਦਲ ਗਈ, ਕਰਤਾ ਆਹ ਕੰਮ

htvteam

Leave a Comment