Htv Punjabi
Punjab Video

ਪਲਾਟ ‘ਚ ਖੜੀ ਗੱਡੀ ਅਚਾਨਕ ਹੋਈ ਗਾਇਬ ? ਕੈਮਰੇ ਦੀਆਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ

ਤਕਨਾਲੋਜੀ ਦੇ ਦੌਰ ਵਿੱਚ ਜਿੱਥੇ ਇਨਸਾਨ ਮਸ਼ੀਨਾਂ ਤੇ ਪੂਰਾ ਨਿਰਭਰ ਹੈ ਤਾਂ ਉੱਥੇ ਹੀ ਮਸ਼ੀਨਾਂ ਵੀ ਕਿਤੇ ਨਾ ਕਿਤੇ ਮੁਸ਼ਕਿਲ ਖਡ਼੍ਹੀ ਕਰ ਦਿੰਦੀਆਂ ਨੇ ਇਸੇ ਨਾਲ ਜੁੜਿਆ ਇਕ ਮਾਮਲਾ ਜਲੰਧਰ ਵਿਚ ਵੀ ਦੇਖਣ ਨੂੰ ਮਿਲਿਆ ਜਿੱਥੇ ਇਕ ਵਿਅਕਤੀ ਦੀ ਬਲੈਰੋ ਕਾਰ ਦਾ ਟੋਲ ਟੈਕਸ ਬਿਨਾਂ ਵਜ੍ਹਾ ਕੱਟ ਦਿੱਤਾ ਗਿਆ। ਦਰਅਸਲ ਜਲੰਧਰ ਦਾ ਰਹਿਣ ਵਾਲਾ ਨੌਜਵਾਨ ਦਾਅਵਾ ਕਰ ਰਿਹਾ ਹੈ ਕਿ ਪੰਜ ਮਾਰਚ ਨੂੰ ਉਸ ਦੀ ਕਾਰ ਦਾ ਲਾਡੋਵਾਲ ਟੋਲ ਪਲਾਜ਼ਾ ਤੋਂ ਟੈਕਸ ਕੱਟਿਆ ਗਿਆ ਜਦ ਕਿ ਉਹ ਆਪਣੀ ਕਾਰ ਲੈ ਕੇ ਉਸ ਤਰਫ਼ ਗਿਆ ਹੀ ਨਹੀਂ ਸੀ। ਨੌਜਵਾਨ ਨੇ ਦੱਸਿਆ ਕਿ ਜਿਸ ਤਰੀਕ ਨੂੰ ਉਸ ਦਾ ਟੋਲ ਟੈਕਸ ਕੱਟਿਆ ਗਿਆ ਉਦੋਂ ਉਸ ਦੀ ਬਲੈਰੋ ਗੱਡੀ ਉਨ੍ਹਾਂ ਦੇ ਘਰ ਹੀ ਖੜ੍ਹੀ ਸੀ। ਜਦੋਂ ਉਸਨੇ ਆਪਣੇ ਮੋਬਾਇਲ ਤੇ ਟੌਲ ਟੈਕਸ ਕੱਟੇ ਜਾਣ ਦਾ ਮੈਸੇਜ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ ਕਿ ਘਰ ਵਿੱਚ ਗੱਡੀ ਖਡ਼੍ਹੀ ਹੋਣ ਦੇ ਬਾਵਜੂਦ ਲੁਧਿਆਣਾ ਦੇ ਲਾਡੋਵਾਲ ਤੋਂ ਉਸ ਦਾ ਟੋਲ ਟੈਕਸ ਕੱਟ ਦਿੱਤਾ ਗਿਆ।

Related posts

ਦਿਨ ਚੜਨ ਤੋਂ ਪਹਿਲਾਂ ਚੜ੍ਹ ਗਿਆ ਪੌਂਗ ਡੈਮ ਦਾ ਪਾਣੀ, ਕਿਸੇ ਸਮੇਂ ਵੀ ਆ ਸਕਦੇ ਨੇ ਹੜ੍ਹ

htvteam

ਜਿਸ ਉਮਰ ‘ਚ ਪੁੱਤ ਨੇ ਬਣਨਾ ਸੀ ਮਾਂ ਦਾ ਸਹਾਰਾ, ਉਸੇ ਉਮਰ ‘ਚ ਕਰ ਬੈਠਾ ਆਹ ਕੰਮ, ਧਾਹਾਂ ਮਾਰ ਮਾਰ ਰੋਇਆ ਸਾਰਾ ਨਗਰ 

Htv Punjabi

ਬਿਨ੍ਹਾਂ ਡਾਕਟਰੀ ਇਲਾਜ ਤੋਂ ਬੱਚੇਦਾਨੀ ਦੀਆਂ ਗੱਠਾਂ ਦਾ ਘਰ ਬੈਠਕੇ ਕਰੋ ਹੱਲ

htvteam