Htv Punjabi
Uncategorized

‘ਪਲੇਅ ਵੇਅ ਤਰੀਕੇ’ ਨਾਲ ਪੜਾਉਣ ਵਾਲੀ ਸੁਲਤਾਨਾ ਨੂੰ ਮਿਲੇਗਾ ਰਾਸ਼ਟਰੀ ਸਿੱਖਿਅਕ ਪੁਰਸਕਾਰ

ਜੰਮੂ-ਕਸ਼ਮੀਰ ਦੀ ਇਕ ਮਹਿਲਾ ਅਧਿਆਪਕ ਨੂੰ ਉਸਦੇ ਖਾਸ ਤਰੀਕੇ ਨਾਲ ਪੜਾਉਣ ਦੇ ਲਈ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫੈਸਲਾ ਲਿਆ ਗਿਆ ਹੈ। ਉਹ ਬੱਚਿਆਂ ਨੂੰ ‘ਪਲੇ ਵੇਅ ਤਰੀਕੇ’ ਨਾਲ ਪੜਾਉਂਦੀ ਹੈ। ਅਧਿਆਪਕਾਂ ਰੁਹੀ ਸੁਲਤਾਨਾ ਨੇ ਇਸ ਪੁਰਸਕਾਰ ਨੂੰ ਆਪਣੇ ਵਿਦਿਆਰਥੀਆਂ ਅਤੇ ਸਿੱਖਿਆ ਵਿਭਾਗ ਨੂੰ ਸਮਰਪਿਤ ਕੀਤਾ ਹੈ। ਸਰਕਾਰੀ ਸਕੂਲ ਦੀ ਅਧਿਆਪਕ ਸੁਲਤਾਨਾ ਮੂਲ ਰੂਪ ਸ੍ਰੀਨਗਰ ਦੇ ਨੌਸ਼ਿਹਰਾ ਖੇਤਰ ਦੀ ਹੈ, ਉਹਨਾਂ ਨੇ ਊਰਦੁ ਅਤੇ ਕਸ਼ਮੀਰੀ ਭਾਸ਼ਾਵਾਂ ‘ਚ ਬੀਐੱਡ ਕੀਤੀ ਹੈ, ਉਹਨਾਂ ਨੇ ਸੁਲੇਖ ‘ਚ ਤਿੰਨ ਸਾਲ ਦੀ ਡਿਗਰੀ ਵੀ ਹਾਸਿਲ ਕੀਤੀ ਹੈ।


ਪੁਰਸਕਾਰ ਦੇ ਐਲਾਨ ਤੋਂ ਬਾਅਦ ਸੁਲਤਾਨਾ ਨੇ ਕਿਹਾ,” ਮੈਂ ਆਪਣੀ ਸਿੱਖਿਆ ਸਰਕਾਰੀ ਸੰਸਥਾ ਤੋਂ ਪ੍ਰਾਪਤ ਕੀਤੀ ਹੈ, ਕਿਉਕਿ ਮੈਂ ਆਪਣੀ ਮਾਸਟਰਸ ਉਰਦੂ ਅਤੇ ਕਸ਼ਮੀਰੀ ਭਾਸ਼ਾਵਾਂ ‘ਚ ਪੂਰੀ ਕੀਤੀ ਹੈ। ਮੈਂ ਬੀਐੱਡ, ਸੁਲੇਖ ‘ਚ ਇਕ ਡਿਗਰੀ ਕੋਰਸ ਅਤੇ ਇਕ ਸਰਟੀਫਿਕੇਟ ਕੋਰਸ ਹਿੰਦੀ ‘ਚ ਕੀਤਾ ਹੈ। ਜਦੋਂ ਮੈਂ ਬੱਚੀ ਸੀ ਤਾਂ ਮੈਂ ਅਧਿਆਪਕ ਬਣਨਾ ਚਾਹੁੰਦੀ ਸੀ।

ਸੁਲਤਾਨਾ ਦੇ ਪਤੀ ਸੁਲਤਾਨ ਭੱਟ ਨੇ ਵੀ ਆਪਣੀ ਪਤਨੀ ਨੂੰ ਭਾਰਤ ਦੇ ਰਾਸ਼ਟਰਪਤੀ ਤੋਂ ਰਾਸ਼ਟਰੀ ਪੁਰਸਕਾਰ ਮਿਲਣ ਦੀ ਖਬਰ ‘ਤੇ ਖੁਸ਼ੀ ਜਤਾਈ। ਭੱਟ ਨੇ ਕਿਹਾ,”ਉਹ ਮੇਰੀ ਪਤਨੀ ਹੈ ਜਿਸ ਨੂੰ ਸਿੱਖਿਆ ਪੁਰਸਕਾਰ 2020 ਦੇ ਲਈ ਰਾਸ਼ਟਰੀ ਪੁਰਸਕਾਰ ਦੇ ਲਈ ਚੁਣਿਆ ਗਿਆ ਹੈ। ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ,ੁਇਹ ਨਾ ਸਿਰਫ ਪਰਿਵਾਰ ਦੇ ਲਈ ਬਲਕਿ ਸਿੱਖਿਅਕ ਬਿਰਾਦਰੀ ਅਤੇ ਕਸ਼ਮੀਰ ਦੇ ਲਈ ਵੀ ਮਾਣ ਵਾਲੀ ਗੱਲ ਹੈ।

Related posts

ਸਤਿਸੰਗ `ਤੇ ਆਏ ਬੱਚੇ ਨੂੰ ਪਿੱਟਬੁਲ ਨੇ ਬਣਾਇਆ ਸ਼ਿਕਾਰ

htvteam

ਇੱਥੇ ਸ਼ਰਾਬ ਪੀ ਕੇ ਸਾਈਕਲ ਚਲਾਉਣ ਵਾਲਿਆਂ ਨੂੰ ਵੀ ਹੁੰਦੀ ਹੈ ਜ਼ੇਲ੍ਹ

Htv Punjabi

ਮਹਿਜ 2400 ਰੁਪਏ ਪਿੱਛੇ ਮੁੰਡੇ ਨਾਲ ਕੀਤੀ ਕੁੱਟਮਾਰ

htvteam