ਮਾਮਲਾ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਦੇ ਅਦਰੂਨ ਆਉਦੇ ਦਾਨਾ ਮੰਡੀ ਲਾਗੇ ਸਥਿਤ ਦੁਧ ਦੀ ਡੇਅਰੀ ਦਾ ਹੈ ਜਿਥੋਂ ਦੇ ਕੰਮ ਕਰਨ ਵਾਲੇ ਨੌਜਵਾਨ ਨਿੰਜਾ ਜੋ ਕਿ ਕੁਝ ਦਿਨਾ ਤੌ ਬੀਮਾਰ ਚਲ ਰਿਹਾ ਸੀ ਅਤੇ ਘਰ ਵਿਚ ਇਲਾਜ ਦੌਰਾਨ ਮੰਜੇ ਤੇ ਲੈਟਿਆ ਸੀ ਉਸਨੂੰ ਬੀਮਾਰ ਅਵਸਥਾ ਵਿਚ ਸੀ ਡੇਅਰੀ ਮਾਲਿਕ ਅਮਰੀਕ ਸਿੰਘ ਵਲੌ ਜਬਰੀ ਘਰੋ ਚੁਕ ਕੇ ਕੰਮ ਕਰਵਾਇਆ ਗਿਆ ਅਤੇ ਜਦੌ ਬੀਮਾਰ ਹਾਲਤ ਵਿਚ ਕੰਮ ਕਰਨ ਵਿਚ ਅਸਮਰਥਾ ਜਤਾਈ ਤੇ ਉਸਦੀ ਕੁੱਟਮਾਰ ਕਰ ਜਾਤੀਸੁਚਕ ਸਬਦ ਬੋਲ ਗਾਲਾਂ ਕੱਢੀਆਂ ਗਈਆਂ। ਉਸ ਦਾ ਕਸੂਰ ਸਿਰਫ ਇਹਨਾ ਸੀ ਕਿ ਉਸਨੇ ਡੇਅਰੀ ਮਾਲਿਕ ਅਮਰੀਕ ਸਿੰਘ ਦੇ 2400 ਰੁਪਏ ਦੇਣੇ ਸੀ ਜਿਸਦੀ ਤੌਸ਼ ਦੇ ਉਸਨੂੰ ਜਬਰੀ ਘਰੋ ਲਿਜਾ ਬੀਮਾਰੀ ਦੀ ਹਾਲਤ ਵਿਚ ਕੁਟਮਾਰ ਕੀਤੀ ਗਈ।

ਜਿਸ ਦੇ ਚਲਦੇ ਪੀੜਤ ਦੀ ਮਾਤਾ ਰਾਜਬੀਰ ਕੌਰ ਵਲੌ ਪੁਲਿਸ ਪ੍ਰਸ਼ਾਸ਼ਨ ਕੋਲੋਂ ਸ਼ਿਕਾਇਤ ਦਰਜ ਕਰਵਾ ਇਨਸਾਫ਼ ਦੀ ਮੰਗ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪੁਤਰ ਨਿੰਜਾ ਤੇ ਡੇਅਰੀ ਮਾਲਿਕ ਅਮਰੀਕ ਸਿੰਘ ਵਲੌ ਬੀਮਾਰ ਅਵਸਥਾ ਵਿਚ ਜੋ ਤਸਦਦ ਢਾਹੀ ਹੈ ਜਿਸ ਵਿਚ ਉਸਦੀ ਜਾਨ ਵੀ ਜਾ ਸਕਦੀ ਸੀ ਤੇ ਕਾਰਵਾਈ ਕਰਦਿਆ ਸਾਨੂੰ ਇਨਸਾਫ ਦਿਤਾ ਜਾਵੇ।ਉਦਂਧਰ ਦੂਜੇ ਪਾਸੇ ਬੀਮਾਰ ਅਤੇ ਕੁੱਟਮਾਰ ਦਾ ਸ਼ਿਕਾਰ ਨੋਜਵਾਨ ਨਿੰਜਾ ਮੰਜੇ ਤੇ ਪਿਆ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ ਜਿਸ ਕੌਲੌ ਬੋਲਿਆ ਤਕ ਨਹੀ ਜਾ ਰਿਹਾ ਹੈ।

ਉਧਰ ਦੂਜੇ ਪਾਸੇ ਪੁਲਿਸ ਜਾਂਚ ਅਧਿਕਾਰੀ ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਉਹਨਾ ਨੂੰ ਸ਼ਿਕਾਇਤ ਮਿਲੀ ਹੈ ਜਲਦ ਹੀ ਇਸ ਉਪਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
