ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਕੇਂਦਰ ਸਰਕਾਰ ‘ਤੇ ਹਮਲਾ ਕਰਨਾ ਜਾਰੀ ਹੈ। ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਨੇ ਕਰੋਨਾ ਕਾਲ ਅਤੇ ਅਰਥਵਿਵਸਥਾ ਦੇ ਮਾਮਲੇ ‘ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਲਿਖਿਆ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਨੇ ਵੀ ਕਰੋਨਾ ਦਾ ਮੁਕਾਬਲਾ ਬੜੇ ਵਧੀਆ ਤਰੀਕੇ ਨਾਲ ਕੀਤਾ।
ਦਰਅਸਲ ਰਾਹੁਲ ਗਾਂਧੀ ਨੇ ਇਕ ਚਾਰਟ ਸਾਂਝਾ ਕੀਤਾ ਸੀ ਜਿਸ ‘ਚ ਜੀਡੀਪੀ ਦੇ ਅੰਕੜੇ ਦਿਖਾੲ ਗਏ,, ਇਹਨਾਂ ‘ਚ ਏਸ਼ੀਆਈ ਨੰਬਰ ਦਿੱਤੇ ਗਏ ਹਨ। ਜਿਸ ‘ਚ ਕਰੋਨਾ ਕਾਲ ‘ਚ ਸਭ ਤੋਂ ਜਿਆਦਾ ਜੀਡੀਪੀ ਭਾਰਤ ਦੀ ਡਿੱਗੀ ਹੈ। ਇਸ ਨੂੰ ਲੈ ਕੇ ਰਾਹੁਲ ਨੇ ਕਿਹਾ ਹੈ ਕਿ ਬੀਜੇਪੀ ਸਰਕਾਰ ਦੀ ਇਕ ਹੋਰ ਉਪਲਭਦੀ , ਪਾਕਿਸਤਾਨ ਅਤੇ ਅਫਗਾਨਿਸਤਾਨ ਨੇ ਵੀ ਭਾਰਤ ਤੋਂ ਵਧੀਆਂ ਕੋਵਿਡ ਨੂੰ ਸੰਭਾਲਿਆ।
ਕਾਬਿਲੇਗੌਰ ਹੈ ਕਿ ਭਾਰਤ ਦੀ ਅਰਥਵਿਵਸਥਾ ਪਹਿਲਾਂ ਤੋਂ ਹੀ ਪਟੜੀ ਤੋਂ ਹੇਠਾਂ ਡਿੱਗ ਪਈ ਸੀ, ਉਸਦੇ ਬਾਅਦ ਕਰੋਨਾ ਕਾਲ ‘ਚ ਇਸ ਤੋਂ ਵੀ ਮਾੜੇ ਹਾਲਾਤ ਹੋ ਗਏ ਸਨ। ਤਾਜ਼ਾ ਅੰਕੜਿਆਂ ਦੇ ਅਨੁਸਾਰ ਇਸ ਤਿਮਾਹੀ ‘ਚ ਭਾਰਤ ਦੀ ਜੀਡੀਪੀ ਦਸ ਫੀਸਦ ਤੱਕ ਡਿੱਗ ਸਕਦੀ ਹੈ।