Htv Punjabi
Crime Punjab Video

ਪਾਕਿਸਤਾਨ ਤੋਂ ਆਈ ਅਜਿਹੀ ਗ਼ਲਤ ਚੀਜ਼ !

ਫਿਰੋਜ਼ਪੁਰ ANTF ਨੇ ਨੇ 2 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ
5 ਕਿਲੋ ਤੋਂ ਹੈਰੋਇਨ ਅਤੇ ਹਥਿਆਰ ਬਰਾਮਦ
ਪਾਕਿਸਤਾਨ ਤੋਂ ਮੰਗਾਏ ਸੀ ਹੈਰੋਇਨ ਤੇ ਹਥਿਆਰ
ਫਿਰੋਜ਼ਪੁਰ ਏ.ਐਨ.ਟੀ.ਐਫ. ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਕਾਰਵਾਈ ਦੌਰਾਨ ANTF ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਦੇ ਹੋਏ 5 ਕਿਲੋ 710 ਗ੍ਰਾਮ ਹੈਰੋਇਨ, 4 ਆਧੁਨਿਕ ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਕਰੀਬ 16 ਲੱਖ 90 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ ਆਈ ਜੀ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਨਾਕਾਬੰਦੀ ਅਤੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਟੀਮ ਨੇ ਦੋਸ਼ੀਆਂ ਨੂੰ ਕਾਬੂ ਕੀਤਾ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਗੁਰਵਿੰਦਰ ਸਿੰਘ ਉਰਫ਼ ਗੋਪੀ ਅਤੇ ਸਿਕੰਦਰ ਸਿੰਘ ਉਰਫ਼ ਕਾਲੀ ਵਜੋਂ ਹੋਈ ਹੈ। ਦੋਵੇਂ ਹੀ, ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਜਿਨ੍ਹਾਂ ਕੋਲੋਂ 5.710 ਕਿਲੋਗ੍ਰਾਮ ਹੈਰੋਇਨ, 16.90 ਲੱਖ ਰੁਪਏ ਦੀ ਡਰੱਗ ਮਨੀ,ਅਤੇ ਦੋ ਪਿਸਤੌਲ (.30 ਬੋਰ) ਸਮੇਤ ਦੋ ਮੈਗਜ਼ੀਨ ਅਤੇ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਹੋਰ ਤਫ਼ਤੀਸ਼ ਦੌਰਾਨ ਇੱਕ 9 ਐਮ.ਐਮ. ਟੌਰਸ ਕੰਪਨੀ ਦਾ ਪਿਸਤੌਲ ਅਤੇ ਇੱਕ .32 ਬੋਰ Carl Walther Waffenfabrik Germany ਦਾ ਪਿਸਤੌਲ ਸਮੇਤ ਹੋਰ ਮੈਗਜ਼ੀਨ ਵੀ ਬਰਾਮਦ ਕੀਤੇ ਗਏ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁੱਖਮੰਤਰੀ ਦੇ ਖਿਲਾਫ ਇਸ ਮਾਮਲੇ ਵਿੱਚ ਸੁਣਵਾਈ 9 ਮਾਰਚ ਨੂੰ

Htv Punjabi

ਘਰਵਾਲੀ ਸਾਹਮਣੇ ਘਰਵਾਲੇ ਨੂੰ ਪਿਲਾਈ ਜ਼ਹਿਰੀਲੀ ਚੀਜ਼; ਕੈਮਰੇ ਸਾਹਮਣੇ ਘਰਵਾਲੀ ਨੇ ਕੀਤੀ ਸਾਰੀ ਘਟਨਾ ਬਿਆਨ

htvteam

ਚਾਈਨਾ ਡੋਰ ਨੇ ਕੀਤਾ ਚਿਹਰਾ ਖਰਾਬ, 50 ਟਾਂਕੇ ਲੱਗੇ

Htv Punjabi

Leave a Comment