ਲੁਧਿਆਣਾ ਜੂਐਲਰ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ
ਦੋ ਮੁਲਜ਼ਮਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
70 ਤੋਂ 80 ਲੱਖ ਦਾ ਲੈ ਗਏ ਸੋਨਾ
ਘਟਨਾ ਕੈਮਰੇ ਚ ਹੋਈ ਰਿਕਾਰਡ
ਲੁਧਿਆਣਾ ਏਟੀਆਈ ਰੋਡ ਤੇ ਰਣਵੀਰ ਜੂਲਰ ਦੀ ਦੁਕਾਨ ਤੇ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੋਂ ਲੁਟੇਰੇ ਨਾ ਸਿਰਫ ਪੰਜ ਤੋਂ ਛੇ ਤੋਲੇ ਸੋਨਾ ਆਪਣੇ ਨਾਲ ਲੈ ਕੇ ਫਰਾਰ ਹੋ ਗਏ ਸਗੋਂ ਚਾਂਦੀ ਦਾ ਵੀ ਕਾਫੀ ਸਮਾਨ ਨਾਲ ਹੀ ਤਿਜੋਰੀ ਦੇ ਵਿੱਚ ਪਿਆ ਹਥਿਆਰ ਅਤੇ ਬਾਹਰ ਖੜੀ ਐਕਟੀਵਾ ਵੀ ਆਪਣੇ ਨਾਲ ਲੈ ਕੇ ਫਰਾਰ ਹੋ ਗਏ। ਮੌਕੇ ਤੇ ਪਹੁੰਚੀ ਪੁਲਿਸ ਦੇ ਦੱਸਣ ਮੁਤਾਬਕ ਕੁੱਲ ਦੋ ਮੁਲਜ਼ਮ ਆਏ ਸਨ ਜਿਨਾਂ ਦੇ ਦੁਕਾਨ ਦੇ ਵਿੱਚ ਵੜਦੇ ਸਾਰ ਹੀ ਉਹਨਾਂ ਨੇ ਦੁਕਾਨ ਤੇ ਮੌਜੂਦ ਸ਼ਖਸ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਫਿਰ ਸੇਫ ਦੇ ਕੋਲ ਜਾ ਕੇ ਸਮਾਨ ਕੱਢਿਆ।
ਪੁਲਿਸ ਦੇ ਦੱਸਣ ਮੁਤਾਬਿਕ ਪੀੜਤਾਂ ਨੇ ਕਿਹਾ ਹੈ ਕਿ ਉਹਨਾਂ ਦਾ ਹਥਿਆਰ ਵੀ ਇੱਕ ਤਿਜੋਰੀ ਦੇ ਵਿੱਚ ਪਿਆ ਸੀ ਜੋ ਕਿ ਮੁਲਜ਼ਮ ਆਪਣੇ ਨਾਲ ਲੈ ਗਏ ਇਸ ਤੋਂ ਇਲਾਵਾ ਬਾਹਰ ਖੜੀ ਐਕਟੀਵਾ ਵੀ ਉਹਨਾਂ ਦੀ ਨਾਲ ਹੀ ਲੈ ਕੇ ਚਲੇ ਗਏ। ਉਹਨਾਂ ਕਿਹਾ ਕਿ ਬਾਕੀ ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਨ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
