Htv Punjabi
Crime Punjab Video

ਪਿਸ਼ਾਬ ਕਰਨ ਗਏ ਪੁਲਿਸ ਨਾਲ ਜੱਗੋ ਤੇਰਵੀਂ

ਪੁਲਿਸ ਹਿਰਾਸਤ ਚੋਂ ਭੱਜਿਆ ਲੁਟੇਰਾ
ਭੱਜਣ ਦਾ CCTV ਵੀਡਿਓ ਆਇਆ ਸਾਹਮਣੇ
ਬਰਾਮਦਗੀ ਕਰਾਉਣ ਖੰਨਾ ਲੈਕੇ ਆਈ ਸੀ ਪੁਲਿਸ
ਲੁਧਿਆਣਾ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਖੰਨਾ ਵਿੱਚ ਪੁਲਿਸ ਨੂੰ ਚਕਮਾ ਦੇ ਕੇ ਲੁੱਟਖੋਹ ਦਾ ਇੱਕ ਮੁਲਜ਼ਮ ਫਰਾਰ ਹੋ ਗਿਆ। ਫਰਾਰ ਮੁਲਜ਼ਮ ਦੀ ਪਛਾਣ ਸੰਤੋਸ਼ ਕੁਮਾਰ ਵਜੋਂ ਹੋਈ ਹੈ, ਜੋ ਮਾਜਰੀ ਮੁਹੱਲਾ, ਖਾਲਸਾ ਸਕੂਲ ਰੋਡ, ਖੰਨਾ ਦਾ ਰਹਿਣ ਵਾਲਾ ਹੈ। ਲੁਟੇਰੇ ਦੇ ਭੱਜਣ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਚੁੱਕੀ ਹੈ। ਜਾਣਕਾਰੀ ਮੁਤਾਬਕ, ਸੰਤੋਸ਼ ਕੁਮਾਰ ਵਿਰੁੱਧ ਥਾਣਾ ਜਮਾਲਪੁਰ, ਲੁਧਿਆਣਾ ਵਿੱਚ ਲੁੱਟਖੋਹ ਦਾ ਮਾਮਲਾ ਦਰਜ ਹੈ। ਇਸ ਮਾਮਲੇ ਦੇ ਸਬੰਧ ਵਿੱਚ ਲੁਧਿਆਣਾ ਪੁਲਿਸ ਦੀ ਇੱਕ ਟੀਮ ਮੁਲਜ਼ਮ ਨੂੰ ਰਿਕਵਰੀ ਲਈ ਖੰਨਾ ਲੈ ਕੇ ਆਈ ਸੀ। ਇਸ ਕਾਰਵਾਈ ਦੀ ਅਗਵਾਈ ਲੁਧਿਆਣਾ ਪੁਲਿਸ ਦੇ ਏਐਸਆਈ ਪਲਵਿੰਦਰ ਪਾਲ ਸਿੰਘ ਕਰ ਰਹੇ ਸਨ।

ਦੱਸਿਆ ਜਾ ਰਿਹਾ ਹੈ ਕਿ ਰਿਕਵਰੀ ਤੋਂ ਬਾਅਦ ਜਦੋਂ ਪੁਲਿਸ ਟੀਮ ਮੁਲਜ਼ਮ ਨੂੰ ਵਾਪਸ ਲੁਧਿਆਣਾ ਲੈ ਜਾ ਰਹੀ ਸੀ, ਤਾਂ ਰਸਤੇ ਵਿੱਚ ਪੁਲਿਸ ਨੇ ਪਿਸ਼ਾਬ ਕਰਨ ਲਈ ਆਪਣੀ ਗੱਡੀ ਇੱਕ ਪੈਟਰੋਲ ਪੰਪ ‘ਤੇ ਰੋਕੀ। ਦੋ ਪੁਲਿਸ ਕਰਮਚਾਰੀ ਪਿਸ਼ਾਬ ਕਰਨ ਲਈ ਗਏ, ਜਦਕਿ ਇੱਕ ਕਰਮਚਾਰੀ ਡਰਾਈਵਰ ਸੀਟ ‘ਤੇ ਬੈਠਾ ਰਿਹਾ। ਇਸ ਦੌਰਾਨ ਪਿਛਲੀ ਸੀਟ ‘ਤੇ ਬੈਠੇ ਮੁਲਜ਼ਮ ਨੇ ਮੌਕਾ ਵੇਖ ਕੇ ਖਿੜਕੀ ਖੋਲ੍ਹੀ ਅਤੇ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਘਟਨਾ ਦੀ ਤੁਰੰਤ ਸੂਚਨਾ ਖੰਨਾ ਪੁਲਿਸ ਨੂੰ ਦਿੱਤੀ ਗਈ।

ਲੁਧਿਆਣਾ ਪੁਲਿਸ ਦੇ ਏਐਸਆਈ ਪਲਵਿੰਦਰ ਪਾਲ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਸਿਟੀ 2, ਖੰਨਾ ਵਿੱਚ ਮੁਲਜ਼ਮ ਸੰਤੋਸ਼ ਕੁਮਾਰ ਵਿਰੁੱਧ ਪੁਲਿਸ ਹਿਰਾਸਤ ਵਿੱਚੋਂ ਭੱਜਣ ਦਾ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵੇਲੇ ਲੁਧਿਆਣਾ ਪੁਲਿਸ ਅਤੇ ਖੰਨਾ ਪੁਲਿਸ ਦੀਆਂ ਸਾਂਝੀਆਂ ਟੀਮਾਂ ਮੁਲਜ਼ਮ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ। ਸੰਭਾਵਿਤ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਦੁਬਾਰਾ ਗ੍ਰਿਫ਼ਤਾਰ ਕਰ ਲਿਆ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਤੀ ਨੇ ਪਤਨੀ ਤੇ ਮ/ਸੂ/ਮ ਪੁੱ/ਤ ਨੂੰ ਭੁੰ& ਨਿਆ ਗੋ& ਲੀਆਂ ਨਾਲ

htvteam

ਵਕੀਲ ਦੀ ਜਨਾਨੀ ਕਿਸੇ ਬੰਦੇ ਨਾਲ ਨਿਕਲੀ ਗਲਤ ?

htvteam

ਮੁੱਖਮੰਤਰੀ ਕੁਰਸੀ ਛੱਡ ਦੇਣ, ਅਸੀਂ ਖਜ਼ਾਨਾ ਭਰ ਕੇ ਦਿਖਾਵਾਂਗੇ : ਸੁਖਬੀਰ

Htv Punjabi

Leave a Comment