ਦਿੜਵਾ ਦੇ ਪਿੰਡ ਸਮੂਰਾਂ ਚ ਸਰਪੰਚ ਤੇ ਲੱਗੇ ਇਲਜ਼ਾਮ
ਖੇਡ ਸਟੇਡੀਅਮ ਦੇ ਵਿੱਚੋਂ ਪੱਟੀ ਗਈ ਮਿੱਟੀ
ਪਿੰਡ ਵਾਸੀਆਂ ਨੇ ਲਗਾਏ ਮਿੱਟੀ ਵੇਚਣ ਦੇ ਇਲਜ਼ਾਮ
ਸਰਪੰਚ ਨੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ
ਖੇਡ ਗਰਾਊਂਡ ਵਿੱਚੋਂ ਮਿੱਟੀ ਪੁੱਟ ਕੇ ਵੇਚਣ ਦੇ ਪਿੰਡ ਦੇ ਸਰਪੰਚ ਉੱਪਰ ਲੱਗੇ ਆਰੋਪ ਪਿੰਡ ਦੇ ਹੀ ਕੁਝ ਪੰਚਾਇਤ ਮੈਂਬਰਾਂ ਨੇ ਲਗਾਏ ਸੰਗੀਨ ਆਰੋਪ ਮੌਜੂਦਾ ਸਰਪੰਚ ਲਖਵੀਰ ਸਿੰਘ ਲੱਖਾ ਨੇ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਇਹ ਮਾਮਲਾ ਹੈ ਦਿੜ੍ਹਬਾ ਦੇ ਪਿੰਡ ਸਮੂਰਾਂ ਦਾ ਜਿੱਥੇ ਪਿਛਲੀ ਪੰਚਾਇਤ ਵੱਲੋਂ ਆਪਣੇ ਪਿੰਡ ਅੰਦਰ ਹੀ ਪੰਚਾਇਤੀ ਜਮੀਨ ਵਿੱਚੋਂ ਦੋ ਕਿਲੇ ਜਗ੍ਹਾ ਵਿੱਚ ਸਟੇਡੀਅਮ ਕੱਟ ਕੇ ਦਿੱਤਾ ਸੀ ਲੋਕਾਂ ਦਾ ਕਹਿਣਾ ਹੈ ਪ੍ਰੰਤੂ ਹੁਣ ਮੌਜੂਦਾ ਪੰਚਾਇਤ ਵੱਲੋਂ ਉਸ ਸਟੇਡੀਅਮ ਦੀ ਮਿੱਟੀ ਪੁੱਟ ਕੇ ਖੁਰਦ ਫੁਰਦ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰ ਰਹੀ ਹੈ।
ਪਿੰਡਾਂ ਵਿੱਚ ਸਟੇਡੀਅਮ ਬਣਾ ਰਹੀ ਹੈ ਅਤੇ ਨਸ਼ਿਆਂ ਖਿਲਾਫ ਆਵਾਜ਼ ਉਠਾ ਰਹੀ ਹੈ। ਪ੍ਰੰਤੂ ਸਾਡੇ ਪਿੰਡ ਦੀ ਪੰਚਾਇਤ ਨੇ ਖੇਡ ਗਰਾਊਂਡ ਨੂੰ ਪੱਟ ਕੇ ਉਸਦੀ ਮਿੱਟੀ ਵੇਚ ਦਿੱਤੀ ਹੈ। ਜਿਸ ਦੀ ਉਹਨਾਂ ਨੇ ਜਾਂਚ ਦੀ ਮੰਗ ਕੀਤੀ ਔਰ ਕਾਰਵਾਈ ਲਈ ਵੀ ਸਰਕਾਰ ਨੂੰ ਅਪੀਲ ਕੀਤੀ ਪ੍ਰੰਤੂ ਉਧਰ ਜਦ ਇਸ ਸਬੰਧ ਵਿੱਚ ਮੌਜੂਦਾ ਸਰਪੰਚ ਲਖਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਆਪਣੇ ਤੇ ਲੱਗੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਕਿਹਾ ਕਿ ਇਹ ਮਿੱਟੀ ਮੇਰੇ ਕਾਰਜਕਾਲ ਪਹਿਲਾਂ ਤੋਂ ਪੱਟੀ ਗਈ ਸੀ। ਜੋ ਕੁਝ ਮਿੱਟੀ ਮੈਂ ਪੱਟੀ ਹੈ ਉਹ ਸਰਕਾਰੀ ਕੰਮਾਂ ਵਿੱਚ ਹੀ ਵਰਤੀ ਗਈ ਹੈ। ਉਹ ਵੀ ਮਨਜ਼ੂਰੀ ਲੈ ਕੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
