Htv Punjabi
Punjab

ਬੈਂਕ ਦਾ ਸਾਬਕਾ ਗਾਰਡ ਹੀ ਨਿਕਲਿਆ ਮਾਸਟਰਮਾਈਂਡ

ਫਿਰੋਜ਼ਪੁਰ : ਫਾਸਟ ਐਂਡ ਕਿਊਰਿਅਸ ਫਿਲਮ ਦੀ ਤਰਜ਼ ‘ਤੇ ਬੈਂਕ ਤੋਂ ਸੇਫ ਅਤੇ ਏਟੀਐਮ ਦੀ ਚੋਰੀ ਦੀ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਿਰੋਹ ਦਾ ਸਰਗਨਾ ਉਸੀ ਬੈਂਕ ਦਾ ਪੁਰਾਣਾ ਗਾਰਡ ਹੈ ਜਿਸ ਵਿੱਚ ਉਨ੍ਹਾਂ ਨੇ 6 ਫਰਵਰੀ ਨੂੰ ਸੇਫ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ l ਗਿਰੋਹ ਦਾ ਸਰਗਨਾ ਕਰੀਬ 1 ਮਹੀਨੇ ਪਹਿਲਾਂ ਹੀ ਗਾਰਡ ਦੀ ਨੌਕਰੀ ਛੱਡ ਕੇ ਗਿਆ ਸੀ l ਬੈਂਕ ਦੇ ਚੱਪੇ ਚੱਪੇ ਦੀ ਜਾਣਕਾਰੀ ਤੋਂ ਵਾਕਿਫ ਹੋਣ ਦਾ ਫਾਇਦਾ ਚੱਕਦੇ ਹੋਏ ਉਸ ਨੇ ਪਿੰਡ ਭਾਗੋਕੇ ਸਥਿਤ ਐਚਡੀਐਫਸੀ ਬੈਂਕ ਤੋਂ ਸੇਫ ਚੋਰੀ ਕੀਤਾ ਪਰ ਉਹ ਬਹੁਤ ਮਸ਼ਕਤ ਅਤੇ ਗੈਸ ਕਟਰ ਅਤੇ ਹੋਰ ਉਪਕਰਣਾਂ ਦੀ ਸਹਾਇਤਾ ਨਾਲ ਵੀ ਖੁੱਲਿਆ ਨਹੀਂ l ਜੇਕਰ ਸੇਫ ਟੁੱਟ ਜਾਂਦਾ ਤਾਂ ਗਿਰੋਹ ਲੱਖਪਤੀ ਹੋ ਜਾਂਦਾ ਕਿਉਂਕਿ ਬੈਂਕ ਦੇ ਸੇਫ ਵਿੱਚ 15 ਤੋਂ 20 ਲੱਖ ਰੁਪਏ ਦੀ ਨਕਦੀ ਸੀ ਜਿਹੜੀ ਕਿ ਸੇਫ ਦੇ ਨਾ ਟੁੱਟਣ ਤੋਂ ਬਚ ਗਈ l ਇਸ ਮਾਮਲੇ ਵਿੱਚ ਪੁਲਿਸ ਨੇ 4 ਮੁਲਜ਼ਮਾਂ ਨੂੰ ਕਾਬੂ ਕਰਦੇ ਹੋਏ ਗਿਰੋਹ ਦੇ 9 ਮੈਂਬਰਾਂ ‘ਤੇ ਮਾਮਲਾ ਦਰਜ ਕੀਤਾ ਹੈ, ਜਿਸ ਵਿੱਚੋਂ 5 ਮੈਂਬਰ ਹੁਣ ਤੱਕ ਫਰਾਰ ਹਨ l

Related posts

ਸਕੂਲ ਦਾ MD ਟੀਚਰ ਕੋਲੋਂ ਕਰਵਾਉਂਦਾ ਸੀ ਨੀਲੀਆਂ ਫ਼ਿਲਮ ਵਾਲੀ ਪੜ੍ਹਾਈ

htvteam

ਸਰੀਰ ਦੀ ਉਤਰ ਜਾਏਗੀ ਨਜ਼ਰ ਸੁਣੋ ਕਮਾਲ ਦੀਆਂ ਗੱਲਾਂ

htvteam

ਇਸ ਬਿਮਾਰੀ ਤੋਂ ਬਾਅਦ ਸਰੀਰ ਨੂੰ ਲੱਗ ਜਾਂਦੇ ਨੇ 70 ਰੋਗ

htvteam

Leave a Comment