ਖਾਕੀ ਨੂੰ ਦੇਖ ਕੇ ਜਿੱਥੇ ਮੁਲਜ਼ਮਾਂ ਦੀਆਂ ਪੈਟਾਂ ਗਿੱਲੀਆਂ ਹੋ ਜਾਂਦੀਆਂ ਨੇ ਉਥੇ ਹੀ ਕੁਝ ਅਜਿਹੇ ਮੁਲਜ਼ਮ ਵੀ ਨੇ ਜੋ ਪੁਲਿਸ ਨੂੰ ਕੱਖ ਨਹੀਂ ਸਮਝਦੇ. ਜੋ ਪੁੁਲਿਸ ਨੂੰ ਚਖਮਾ ਦੇਣ ਚ ਹਮੇਸ਼ਾ ਕਾਮਯਾਬ ਹੋ ਜਾਂਦੇ ਨੇ… ਅਜਿਹੀ ਹੀ ਇਕ ਘਟਨਾ ਹੋਈ ਐ ਬਠਿੰਡਾ ਪੁਲਿਸ ਦੇ ਨਾਲ… ਕੇਂਦਰੀ ਜੇਲ ਚ ਇਕ ਕੈਦੀ ਬੰਦ ਸੀ ਜਿਸ ਦੇ ਸਿਰ ਤੇ ਸੱਟਾਂ ਵੱਜਦੀਆਂ ਨੇ ਤੇ ਜਦੋਂ ਉਸਨੂੰ ਇਲਾਜ਼ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਚ ਲਿਆਂਦਾ ਜਾਂਦਾ ਹੈ ਤਾਂ ਉਹ ਪੁਲਿਸ ਨੂੰ ਧੱਕਾ ਮਾਰ ਕੇ ਉਥੇ ਤੋਂ ਫਰਾਰ ਹੋ ਜਾਂਦੇ ਪਰ ਪੁਲਿਸ ਦੀ ਚੌਕਸੀ ਨਾਲ ਕੁਝ ਹੀ ਸਮੇਂ ਬਾਅਦ ਉਸਨੂੰ ਕਾਬੂ ਵੀ ਕਰ ਲਿਆ ਜਾਂਦਾ ਹੈ… ਤੁਹਾਨੂੰ ਦੱਸ ਦੇਈਏ ਕਿ ਪੁਲਿਸ ਨੂੰ ਚਖਮਾ ਦੇਣ ਵਾਲਾ ਇਹ ਹਵਾਲਾਤੀ ਜਿਸ ਦਾ ਨਾਮ ਜਗਮੋਹਨ ਚੰਦ ਐ ਜੋਂ ਕੇਂਦਰੀ ਜੇਲ੍ਹ ਚ 379 ਦੇ ਅਧੀਨ ਜੇਲ੍ਹ ਚ ਬੰਦ ਐ…
ਪੁਲਿਸ ਜੇਕਰ ਕੈਦੀਆਂ ਨੂੰ ਹਸਪਤਾਲ ਜਾਂ ਕੋਰਟ ਲੈ ਕੇ ਆਉਂਦੀ ਤਾਂ ਅਜਿਹੀਆਂ ਘਟਨਾਵਾਂ ਕਾਫੀ ਵਾਰ ਹੋਈਆਂ ਨੇ. ਕਈ ਵਾਰ ਕੈਦੀ ਕੋਰਟ ਚੋਂ ਫਰਾਰ ਹੋ ਜਾਂਦੇ ਨੇ ਤੇ ਕਈ ਵਾਰ ਹਸਪਤਾਲ ਚੋਂ.,.. ਪਰ ਪੁਲਿਸ ਨੂੰ ਚਾਹੀਦਾ ਕਿ ਇਨਾਂ ਤੇ ਹੋਰ ਸਖਤਾਈ ਕੀਤੀ ਜਾਵੇ ਤਾਂ ਜੋ ਇਨਾਂ ਨੂੰ ਜਦੋਂ ਬਾਹਰ ਲਿਆਂਦਾ ਜਾਂਦਾ ਤਾਂ ਇਹ ਭੱਜਣ ਦੀ ਸੋਚਣ ਤੱਕ ਨਾ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..