Htv Punjabi
Punjab

ਦਿਨ ਦਿਹਾੜੇ ਬੈਂਕ ‘ਚ ਹੋਇਆ ਆਹ ਕੰਮ

ਤਰਨਤਾਰਨ : ਰਾਸ਼ਟਰੀ ਮਾਰਗ 54 ‘ਤੇ ਸਥਿਤ ਠਟਿਆਂ ਮਹੰਤਾ ਵਿੱਚ ਐਕਸਿਸ ਬੈਂਕ ਵਿੱਚ ਲੁਟੇਰਿਆਂ ਨੇ ਦਿਨ ਦਿਹਾੜੇ ਧਾਵਾ ਬੋਲ ਦਿੱਤਾ l ਕਾਰ ਸਵਾਰ ਚਾਰ ਲੁਟੇਰੇ ਬੈਂਕ ਵਿੱਚੋਂ 6 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ l ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਨੇ ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ ਹੈ l ਮੁਲਜ਼ਮਾਂ ਦਾ ਹੁਣ ਤੱਕ ਕੋਈ ਸੁਰਾਗ ਪਤਾ ਨਹੀਂ ਲੱਗਿਆ ਹੈ l ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਬੈਂਕ ਵਿੱਚ ਦਾਖਿਲ ਹੁੰਦੇ ਹੀ ਗਾਰਡ ਨੂੰ ਦਬੋਚ ਲਿਆ ਅਤੇ ਹਥਿਆਰਾਂ ਦੇ ਜ਼ੋਰ ‘ਤੇ ਕੈਸ਼ੀਅਰ ਤੋਂ ਛੇ ਲੱਖ ਦੀ ਨਕਦੀ ਖੋਹ ਲਈ l ਮੁਲਜ਼ਮ ਬਿਨਾਂ ਨੰਬਰ ਵਾਲੀ ਕਾਰ ਵਿੱਚ ਆਏ ਸੀ l ਪੁਲਿਸ ਆਲੇ ਦੁਆਲੇ ਦੇ ਸੀਸੀਟੀਵੀ ਫੁਟੇਜ ਲੱਭ ਰਹੀ ਹੈ l ਘਟਨਾ ਸ਼ੁੱਕਰਵਾਰ ਦੁਪਹਿਰ ਦੀ ਹੈ.ਲੁਟੇਰੇ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਆਏ ਸਨ l ਜਾਂਦੇ ਸਮੇਂ ਲੁਟੇਰੇ ਬੈਂਕ ਵਿੱਚ ਲੱਗੇ ਸੀਸੀਟੀਵੀ ਦੀ ਡੀਵੀਆਰ ਵੀ ਪੱਟ ਕੇ ਨਾਲ ਲੈ ਗਏ l ਇਸ ਸੰਬੰਧੀ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ l

Related posts

ਨਾਬਾਲਿਗ ਮੁੰਡਿਆਂ ਨੇ ਵਿਆਹੇ ਮੁੰਡੇ ਨੂੰ ਝਾੜੀਆਂ ‘ਚ ਲਿਜਾ ਕੀਤਾ ਗੰਦਾ ਕੰਮ

htvteam

ਹੁਸ਼ਿਆਰਪੁਰ ਵਿੱਚ ਛੇਵਾਂ ਮੈਡੀਕਲ ਕਾਲਜ ਬਣਾਉਣ ਦੀ ਮਨਜ਼ੂਰੀ ਮਿਲੀ, ਐਮਬੀਬੀਐਸ ਦੀਆਂ ਹੋਣਗੀਆਂ 100 ਸੀਟਾਂ

Htv Punjabi

ਇਹ ਕੋਈ ਫ਼ਿਲਮਾਂ ਦਾ ਸੀਨ ਨਹੀਂ, ਡੇਢ ਸਾਲ ਸਿਰਫ ਗੱਪਾਂ ਮਾਰਕੇ ਤੇ ਆਪਣੀ ਤਸਵੀਰਾਂ ਖਿਚਵਾਕੇ ਹੀ ਲੰਘਾਇਆ ਐ

htvteam

Leave a Comment