Htv Punjabi
Crime Punjab Video

ਪੁਲਿਸ ਨਾਲ ਭਿੜਿਆ ਇਕੱਲਾ ਨੌਜਵਾਨ, ਹੋਇਆ ਹਾਈਵੋਲਟਜ਼ ਡਰਾਮਾ !

ਅੰਮ੍ਰਿਤਸਰ ਦੇ ਕ੍ਰਿਸਟਲ ਚੌਂਕ ‘ਚ ਹਾਈ ਵੋਲਟੇਜ ਡਰਾਮਾ
ਨੌਜਵਾਨ ਅਤੇ ਪੁਲਿਸ ਮੁਲਾਜ਼ਮਾਂ ‘ਚ ਹੋਈ ਤਕਰਾਰ
ਟੋਅ ਵੈਨ ਅਤੇ ਪੁਲਿਸ ਅਧਿਕਾਰੀ ਦਾ ਨੌਜਵਾਨ ਨਾਲ ਪੰਗਾ
ਬਜ਼ੁਰਗ ਮਾਤਾ ਦੀ ਦਵਾਈ ਲੈਣ ਲਈ ਕੁਝ ਮਿੰਟ ਸੜਕ ਤੇ ਕੀਤੀ ਗੱਡੀ ਖੜੀ
ਗੱਡੀ ਦੇ ਵਿੱਚ ਬੈਠੀ ਬਜ਼ੁਰਗ ਮਾਤਾ ਨੇ ਕਿਹਾ ਸਾਡੇ ਨਾਲ ਤਾਂ ਪੁਲਿਸ ਕਰ ਰਹੀ ਹੈ ਧੱਕਾ
ਫਿਰ ਦੇਖੋ ਕਿੱਦਾਂ ਕੈਮਰੇ ਦੇ ਸਾਹਮਣੇ ਸਭ ਨੇ ਦਿੱਤੀ ਆਪਣੀ ਆਪਣੀ ਸਫਾਈ
ਅੰਮ੍ਰਿਤਸਰ ਦੇ ਕ੍ਰਿਸਟਲ ਚੌਂਕ ‘ਚ ਅੱਜ ਇਕ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਗੱਡੀਆਂ ਚੁੱਕਣ ਵਾਲੀ ਟੋਏ ਵੈਨ ਅਤੇ ਪੁਲਿਸ ਅਧਿਕਾਰੀਆਂ ਨਾਲ ਇਕ ਨੌਜਵਾਨ ਦੀ ਸੜਕ ਉੱਤੇ ਤਕਰਾਰ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਨੌਜਵਾਨ ਨੇ ਆਪਣੀ ਬਜ਼ੁਰਗ ਮਾਤਾ ਦੀ ਦਵਾਈ ਲੈਣ ਲਈ ਕੁਝ ਮਿੰਟਾਂ ਲਈ ਆਪਣੀ ਕਾਰ ਸੜਕ ‘ਤੇ ਖੜੀ ਕੀਤੀ।

ਪੁਲਿਸ ਮੁਲਾਜ਼ਮਾਂ ਨੇ ਕਾਰ ਨੂੰ ਅਣਉਕਤ ਥਾਂ ਖੜੀ ਹੋਣ ਦੇ ਦੋਸ਼ ‘ਚ ਟੋਏ ਵੈਨ ਨਾਲ ਚੁੱਕ ਲਿਆ। ਜਦਕਿ ਕਾਰ ਦੇ ਅੰਦਰ ਬੈਠੀ ਬਜ਼ੁਰਗ ਮਾਤਾ ਨੇ ਕੈਮਰੇ ਦੇ ਸਾਹਮਣੇ ਕਿਹਾ, “ਸਾਡੇ ਨਾਲ ਤਾਂ ਪੁਲਿਸ ਧੱਕਾ ਕਰ ਰਹੀ ਹੈ। ਮੈਂ ਬਿਮਾਰ ਹਾਂ, ਮੇਰਾ ਪੁੱਤ ਦਵਾਈ ਲੈਣ ਗਿਆ ਸੀ, ਉਧਰ ਹੀ ਕਾਰ ਚੁੱਕ ਲੀ।”

ਇਸ ਘਟਨਾ ਤੋਂ ਬਾਅਦ ਨੌਜਵਾਨ ਨੇ ਸੜਕ ‘ਤੇ ਹੀ ਪੁਲਿਸ ਨਾਲ ਵਾਦ-ਵਿਵਾਦ ਸ਼ੁਰੂ ਕਰ ਦਿੱਤਾ। ਦੋਵੇਂ ਪਾਸਿਆਂ ਨੇ ਕੈਮਰੇ ਦੇ ਸਾਹਮਣੇ ਆਪਣੀ-ਆਪਣੀ ਸਫਾਈ ਦਿੱਤੀ। ਨੌਜਵਾਨ ਨੇ ਦੱਸਿਆ ਕਿ ਉਹ ਮਾਤਾ ਦੀ ਤਬੀਅਤ ਖਰਾਬ ਹੋਣ ਕਾਰਨ ਦਵਾਈ ਲੈਣ ਗਿਆ ਸੀ ਅਤੇ ਪੁਲਿਸ ਨੇ ਬਿਨਾਂ ਕਿਸੇ ਚੇਤਾਵਨੀ ਦੇ ਕਾਰ ਚੁੱਕ ਲਈ।

ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਵਿੱਚ ਟ੍ਰੈਫਿਕ ਲੋਡ ਬਹੁਤ ਵੱਧ ਗਿਆ ਹੈ, ਜਿਸ ਕਾਰਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕਾਰਵਾਈ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇਹ ਇਲਾਕਾ ਨੋ-ਪਾਰਕਿੰਗ ਜ਼ੋਨ ‘ਚ ਆਉਂਦਾ ਹੈ ਅਤੇ ਉਨ੍ਹਾਂ ਵੱਲੋਂ ਆਪਣੀ ਡਿਊਟੀ ਨਿਭਾਈ ਗਈ ਹੈ।

ਇਹ ਸਾਰੀ ਘਟਨਾ ਕੈਮਰੇ ‘ਚ ਕੈਦ ਹੋ ਗਈ ਅਤੇ ਸੋਸ਼ਲ ਮੀਡੀਆ ‘ਤੇ ਵੀਜੀਅਨ ਵਾਇਰਲ ਹੋਣ ਲੱਗੇ। ਲੋਕਾਂ ਨੇ ਵੀ ਦੋ ਵੱਖ-ਵੱਖ ਪਾਸਿਆਂ ਤੋਂ ਰਾਇ ਦਿੱਤੀ — ਕੁਝ ਨੇ ਪੁਲਿਸ ਦੀ ਸਖ਼ਤੀ ਨੂੰ ਜ਼ਰੂਰੀ ਦੱਸਿਆ, ਜਦਕਿ ਬਹੁਤ ਸਾਰੇ ਲੋਕਾਂ ਨੇ ਨੌਜਵਾਨ ਦੀ ਮਜਬੂਰੀ ਨੂੰ ਸਮਝਦਿਆਂ ਪੁਲਿਸ ਦੇ ਤਰੀਕੇ ਦੀ ਨਿੰਦਾ ਕੀਤੀ।

ਇਸ ਘਟਨਾ ਨੇ ਇੱਕ ਵਾਰ ਫਿਰ ਨਗਰ ਨਿਗਮ ਅਤੇ ਟ੍ਰੈਫਿਕ ਵਿਭਾਗ ਦੀਆਂ ਨੀਤੀਆਂ ‘ਤੇ ਸਵਾਲ ਖੜੇ ਕਰ ਦਿੱਤੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ‘ਚ ਇਸ ਤੋਂ ਸਸਤੇ ਭਾਅ ਦੀ ਘੈਂਟ ਦੁਕਾਨ ਸ਼ਾਇਦ ਹੀ ਹੋਵੇ

htvteam

ਝਾੜੂ ਵਾਲਿਆਂ ਦਾ ਆਹ ਲੀਡਰ ਗਿਆ ਪਿੰਡਾਂ ‘ਚ ਬੀਬੀਆਂ ਹੋ ਗਈਆਂ ਆਲੇ-ਦੁਆਲੇ ਕਹਿੰਦੀਆਂ ਸਾਡਾ 1000 ਹਜ਼ਾਰ ਕਿੱਥੇ ਹੈ ?

htvteam

ਆਹ ਸ਼ੋਅਰੂਮ ਵਾਲਾ ਥੋਕ ਦੇ ਭਾਅ ਵੇਚਦੈ ਸਸਤੇ ਕੱਪੜੇ

htvteam

Leave a Comment