Htv Punjabi
Punjab

ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਰਾਤ ਨੂੰ ਪਿਸਤੌਲ ਦੀ ਨੋਕ ਲੁੱਟ ਕਰਨ ਵਾਲੇ ਦੋ ਦੋਸ਼ੀ ਕੀਤੇ ਕਾਬੂ

ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਇੱਕ ਦਿਨ ਪਿਹਲਾਂ ਰਾਤ ਨੂੰ ਅੰਮ੍ਰਿਤਸਰ ਦੇ ਫੁੱਲਾਂ ਵਾਲੇ ਚੌਕ ਵਿਚ ਪਿਸਤੌਲ ਦੀ ਨੋਕ ਤੇ ਪੰਜ ਨੌਜਵਾਨਾਂ ਵਲੋਂ ਇਕ ਯੁਵਕ ਕੋਲੋ ਮੋਬਾਈਲ ਦੀ ਲੁੱਟ ਕੀਤੀ ਸੀ । ਜਿਨ੍ਹਾਂ ਦੀ ਸੀਸੀਟੀਵੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ਤੇ ਦੋ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ। ਬਾਕੀ ਦੇ ਤਿੰਨ ਦੋਸ਼ੀ ਫਿਲਹਾਲ ਫਰਾਰ ਹਨ ਪੁਲਿਸ ਵੱਲੋਂ ਉਨ੍ਹਾਂ ਦੀ ਵੀ ਸ਼ਿਨਾਖਤ ਕਰ ਲਿੱਤੀ ਗਈ ਹੈ। ਜਲਦ ਉਹ ਵੀ ਪੁਲਿਸ ਵੱਲੋਂ ਕਾਬੂ ਕਰ ਲਏ ਜਾਣਗੇ।

ਥਾਣਾ ਡੀ ਡਿਵੀਜਨ ਅੰਮ੍ਰਿਤਸਰ ਦੀ ਪੁਲਿਸ ਨੇ ਮਿਤੀ 28-1-21 ਦੀ ਰਾਤ ਨੂੰ ਗੱਨ ਪੁਆਇੰਟ ਤੇ ਕੀਤੀ ਗਈ ਖੋਹ ਦੌਰਾਨ ਵਰਤੇ ਗਏ ਮੋਟਰਸਾਇਕਲ ਸਪਲੰਡਰ ਹੀਰੇ ਰੰਗ ਕਾਲਾ ਬਿਨਾ ਨੰਬਰੀ ਸਮੇਤ ਗ੍ਰਿਫਤਾਰ ਕੀਤਾ। ਜਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਦੌਰਾਨ ਰਹਿਤ ਉਕਤ ਪਾਸੋਂ ਖੋਹ ਕੀਤਾ ਮੋਬਾਇਲ ਫੋਨ ਰੈਡ ਮੀ ਬ੍ਰਾਮਦ ਕੀਤਾ ਗਿਆ ਹੈ। ਜਿਨਾ ਦੇ ਹੋਰ ਸਾਥੀਆ ਨਿਖਲ, ਨਵ ਸੰਧੂ ਅਤੇ ਸਾਹਿਲ ਹੰਸ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ ਅਤੇ ਇਹਨਾਂ ਪਾਸੇ ਵਾਰਦਾਤ ਵਿੱਚ ਵਰਤੀ ਗਈ ਐਕਟਿਵਾ ਅਤੇ ਪਿਸਟਲ ਬ੍ਰਾਮਦ ਕਰਨਾ ਬਾਕੀ ਹੈ। ਦੋਸ਼ੀਆਨ ਪਾਸੋਂ ਰਿਮਾਂਡ ਦੌਰਾਨ ਹੋਰ ਵਾਰਦਾਤਾਂ ਦਾ ਖੁਲਾਸਾ ਅਤੇ ਬ੍ਰਾਮਦਗੀ ਹੋਣ ਦੀ ਸੰਭਾਵਨਾ ਹੈ।

Related posts

ਦੇਖੋ ਕਿਵੇਂ ਈ ਰਿਕਸ਼ੇ ਨੇ ਬਚਾਈ ਜਾਨ

htvteam

IPS ਤੇ ਜੱਜ ਵਰਗਾ ਰੱਖਤੇ ਸੀ ਰੋਹਬ, ਕੰਮ ਕੁੱ…. ਤੇ

htvteam

ਗੜ੍ਹੇਮਾਰੀ ਨੇ ਰੋਲੇ ਕਿਸਾਨ, ਨਹੀਂ ਰੁਕ ਰਹੇ ਅੱਖਾਂ ਚੋਂ ਹੰਝੂ

htvteam