Htv Punjabi
Punjab Video

ਪੁਲਿਸ ਪ੍ਰਸ਼ਾਸਨ ਸੁਸਤ, ਲੁਟੇਰੇ ਹੋਏ ਚੁਸਤ

ਇਕ ਪਾਸੇ ਜਲੰਧਰ ਪੁਲਿਸ ਪ੍ਰਸ਼ਾਸਨ ਬੀਤੇ ਦਿਨ ਚੋਰਾਂ ਲੁਟੇਰਿਆਂ ਨੂੰ ਕਾਬੂ ਕਰਨ ਲਈ ਆਪਰਾਧਿਕ ਘਟਨਾਵਾਂ ਠੱਲ ਪਾਉਣ ਲਈ ਸ਼ਹਿਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਤੇ ਦੂਜੇ ਪਾਸੇ ਬੀਤੀ ਰਾਤ ਚੋਰਾਂ ਨੇ ਪੁਲਿਸ ਚੈਂਲਜ ਕਰ ਦਿੱਤਾ ਅਤੇ ਫਿਰ ਇਕ ਨਹੀਂ ਦੋ ਨਹੀਂ ਬਲਕਿ 6 ਤੋਂ ਵੱਧ ਸੇਵਾ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਹੈਰਾਨੀ ਦੀ ਗੱਲ ਤਾਂ ਇਹ ਇਨ੍ਹਾਂ ਵਾਰਦਾਤਾਂ ਬਾਰੇ ਜਲੰਧਰ ਪੁਲਿਸ ਨੂੰ ਭਿਣਕ ਤੱਕ ਨਹੀਂ ਲੱਗਣ ਦਿੱਤੀ ਤੁਸੀ ਆਪ ਹੀ ਦੱਸੋ ਜਿਹੜੀ ਪੁਲਿਸ ਸਰਕਾਰੀ ਅਦਾਰਿਆਂ ਦੀ ਸੁਰੱਖਿਆ ਦੀ ਰਾਖੀ ਨਹੀਂ ਕਰ ਸਕਦੀ ਉਹ ਆਮ ਲੋਕਾਂ ਦੀ ਹਿਫਾਜਤ ਕਿਵੇਂ ਕਰੇਗੀ ਖੈਰ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਮੁਲਾਜ਼ਮ ਜੋਤੀ ਦਾ ਕਹਿਣਾ ਐ ਕੀ ਚੋਰਾਂ ਜਿੱਥੇ ਬੈਟਰੀ ਕੰਪਿਊਟਰ ਅਤੇ ਕੀਮਤੀ ਸਮਾਨ ਚੋਰੀ ਕੀਤਾ ਉੱਥੇ ਕੈਮਰੇ ਦਾ ਡੀਵੀਆਰ ਵੀ ਖੋਲ੍ਹ ਕੇ ਨਾਲ ਲੈ ਗਏ ਤਾਂ ਜੋ ਉਨ੍ਹਾਂ ਖਿਲਾਫ ਕੋਈ ਸਬੂਤ ਨਾ ਰਹਿ ਜਾਵੇ,,,,

ਜ਼ਿਕਰਯੋਗ ਕੀ ਸੇਵਾ ਕੇਂਦਰ ਮੁਲਾਜ਼ਮਾਂ ਨੇ ਪੁਲਿਸ ਸੂਚਨਾ ਦੇ ਦਿੱਤੀ ਪਰ ਮੀਡੀਆ ਦੇ ਕੈਮਰੇ ਅੱਗੇ ਪੁਲਿਸ ਦੇ ਕਿਸੇ ਵੀ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਖੈਰ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਹੋ ਚੁੱਕੀ,ਪ੍ਰਸ਼ਾਸਨ ਭਾਵੇਂ ਜਿਨ੍ਹੀ ਮਰਜੀ ਪੁਲਿਸ ਫੋਰਸ ਤਾਇਨਾਤ ਕਰ ਦੇਣ ਪਰ ਚੋਰ ਅਤੇ ਲੁਟੇਰੇ ਪੁਲਿਸ ਤੋਂ ਵੀ ਦੋ ਕਦਮ ਅੱਗੇ ਹੋ ਚਲਦੇ ਨੇ ਇਹ ਅਸੀ ਨਹੀਂ ਕਹਿ ਰਹੇ ਬਲਕਿ ਇਹ ਘਟਨਾਵਾਂ ਖੁਦ ਬਿਆਨ ਕਰਦੀਆਂ ਹਨ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਨਵੇਂ ਸਾਲ ਤੇ ਪੈਂਦੇ ਮੀਂਹ ਚ ਦਰਬਾਰ ਸਾਹਿਬ ‘ਚ ਸੰਗਤਾਂ ਦਾ ਹੜ੍ਹ

htvteam

ਲੱਗਦਾ ਵੱਡੇ-ਵੱਡੇ ਸਿੰਗਰਾਂ ਨੂੰ ਪਿੱਛੇ ਛੱਡਣਗੀਆਂ ?

htvteam

ਹੁਸ਼ਿਆਰਪੁਰ ਵਿੱਚ ਛੇਵਾਂ ਮੈਡੀਕਲ ਕਾਲਜ ਬਣਾਉਣ ਦੀ ਮਨਜ਼ੂਰੀ ਮਿਲੀ, ਐਮਬੀਬੀਐਸ ਦੀਆਂ ਹੋਣਗੀਆਂ 100 ਸੀਟਾਂ

Htv Punjabi

Leave a Comment