Htv Punjabi
Punjab

ਹੁਸ਼ਿਆਰਪੁਰ ਵਿੱਚ ਛੇਵਾਂ ਮੈਡੀਕਲ ਕਾਲਜ ਬਣਾਉਣ ਦੀ ਮਨਜ਼ੂਰੀ ਮਿਲੀ, ਐਮਬੀਬੀਐਸ ਦੀਆਂ ਹੋਣਗੀਆਂ 100 ਸੀਟਾਂ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਨੂੰ ਮਨਜ਼ੂਰੀ ਦਿੰਦੇ ਹੋਏ ਕੇਂਦਰ ਸਰਕਾਰ ਨੇ ਹੁਸ਼ਿਆਰਪੁਰ ਤੋਂ ਸਰਕਾਰੀ ਮੈਡੀਕਲ ਕਾਲਜ ਬਣਾਉਣ ਅਤੇ ਮੌਜੂਦਾ ਬਣੇ ਸਿਵਿਲ ਹਸਪਤਾਲ ਨੂੰ ਅਪਗਰੇਡ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ l ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੇਂਦਰੀ ਸਿਹਤ ਵਿਭਾਗ ਨੇ ਇਸ ਸੰਬੰਧ ਵਿੱਚ ਰਾਜ ਸਰਕਾਰ ਨੂੰ ਮੰਗਲਵਾਰ ਸ਼ਾਮ ਸੂਚਿਤ ਕੀਤਾ l
ਮੌਜੂਦਾ ਜ਼ਿਲ੍ਹਾ, ਰੈਫਰਲ ਹਸਪਤਾਲਾਂ ਨਾਲ ਸੰਬੰਧਿਕ ਨਵੇਂ ਮੈਡੀਕਲ ਕਾਲਜ ਬਣਾਉਣ ਦੇ ਲਈ ਸਪਾਂਸਰ ਸਕੀਮ ਦੇ ਅੰਤਰਗਤ ਇਸ ਕਾਲਜ ਦੀ ਸਥਾਪਨਾ ਕੀਤੀ ਜਾ ਰਹੀ ਹੈ l ਕੇਂਦਰ ਸਰਕਾਰ ਤੋਂ ਪ੍ਰਾਪਤ ਪੱਤਰ ਦੇ ਮੁਤਾਬਿਕ, ਨਵਾਂ ਸਰਕਾਰ ਮੈਡੀਕਲ ਕਾਲਜ 325 ਕਰੋੜ ਰੁਪਹੇ ਦੀ ਲਾਗਤ ਨਾਲ ਬਣਾਇਆ ਜਾਵੇਗਾ, ਜਿਸ ਵਿੱਚ 60 ਪ੍ਰਤੀਸ਼ਤ ਹਿੱਸੇਦਾਰੀ ਦੇ ਤੌਰ ‘ਤੇ 195 ਕਰੋੜ ਰੁਪਏ ਕੇਂਦਰ ਸਰਕਾਰ ਦੁਆਰਾ ਦਿੱਤੇ ਜਾਣੇ ਹਨ ਜਦਕਿ 40 ਪ੍ਰਤੀਸ਼ ਹਿੱਸੇਦਾਰੀ ਦੇ ਤੌਰ ‘ਤੇ 130 ਕਰੋੜ ਰੁਪਏ ਦਾ ਯੋਗਦਾਨ ਪੰਜਾਬ ਸਰਕਾਰ ਦੁਆਰਾ ਦਿੱਤਾ ਜਾਵੇਗਾ l
ਕੰਡੀ ਇਲਾਕੇ ਵਿੱਚ ਬਣਨ ਵਾਲੀ ਆਪਣੀ ਕਿਸਮ ਦੇ ਪਹਿਲ ਸਰਕਾਰੀ ਮੈਡੀਕਲ ਕਾਲਜ ਵਿੱਚ ਐਮਬੀਬੀਐਸ ਦੀ 100 ਸੀਟਾਂ ਹੋਣਗੀਆਂ ਅਤੇ ਉਹ ਸਿਹਤ ਸੰਸਥਾ ਖੇਤਰ ਦੇ ਲੋਕਾਂ ਨੂੰ ਮਾਨਕ ਸਿਹਤ ਸੁੱਰਖਿਆ ਅਤੇ ਜਾਂਚ ਸੇਵਾਵਾਂ ਮੁਹੱਈਆ ਕਰਵਾਉਣ ਦੇ ਇਲਾਵਾ ਮੈਡੀਕਲ ਸਿੱਖਿਆ ਅਤੇ ਅਨੁਸੰਧਾਨ ਨੂੰ ਉਤਸ਼ਾਹਿਤ ਕਰੇਗੀ l ਕੇਂਦਰ ਸਰਕਾਰ ਨੇ ਹੁਸ਼ਿਆਰਪੁਰ ਦੇ ਸਿਵਿਲ ਹਸਪਤਾਲ ਨੂੰ ਅਪਗਰੇਡ ਕਰਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿੱਤੀ l ਜਿਸ ਨਾਲ ਹਸਪਤਾਲ ਦੀ ਮੌਜੂਦ ਸਮੇਂ ਦੇ 200 ਬਿਸਤਰਿਆਂ ਨੂੰ ਅਪਗਰੇਡ ਕਰਕੇ 500 ਬਿਸਤਰੇ ਕਰ ਦਿੱਤੇ ਜਾਣਗੇ l
ਇਸ ਤੋਂ ਇਲਾਵਾ ਹਸਪਤਾਲ ਵਿੱੱਚ ਬੁਨਿਆਦੀ ਢਾਂਚੇ ਦੀ ਆਧੁਨਿਕ ਮੈਡੀਕਲ ਸੁਵਿਧਾਵਾਂ ਵੀ ਮੁਹੱਈਆ ਹੋਣਗੀਆਂ l ਰਾਜ ਵਿੱਚ ਅੰਮ੍ਰਿਤਸਰ, ਫਰੀਦਕੋਟ ਅਤੇ ਪਟਿਆਲਾ ਵਿੱਚ ਪਹਿਲਾਂ ਹੀ ਤਿੰਨ ਸਰਕਾਰੀ ਮੈਡੀਕਲ ਕਾਲਜ ਚੱਲ ਰਹੇ ਹਨ l ਦੋ ਹੋਰ ਸਰਕਾਰੀ ਮੈਡੀਕਲ ਕਰਲਜ ਐਸਏਐਸ ਨਗਰ ਮੋਹਾਲੀ ਅਤੇ ਕਪੂਰਥਲਾ ਵਿੱਚ ਬਣਾਏ ਜਾ ਰਹੇ ਹਨ ਜਦਕਿ ਛੇਵੇਂ ਮੈਡੀਕਲ ਕਾਲਜ ਨੂੰ ਬਣਾਉਣ ਦੀ ਮਨਜ਼ੂਰੀ ਹੁਸ਼ਿਆਰਪੁਰ ਵਿੱਚ ਮਿਲ ਗਈ ਹੈ l

Related posts

ਜਗਰਾਓਂ ਵਿਖੇ ਸਫਾਈ ਕਰਮਚਾਰੀਆਂ ਵਲੋਂ 2 ਦਿਨ ਦੀ ਹੜਤਾਲ

htvteam

ਬੈਂਕ ਤੋਂ ਆਉਂਦੀ ਗੱਡੀ ਨੂੰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ

htvteam

ਆਹ ਸੁਣ ਲਓ ਜੀ ਦਿੱਲੀ ਦਰਬਾਰ ਦੇ ਹੁਕਮ ਤੋਂ ਬਾਅਦ ਹੀ ਹੁੰਦੇ ਨੇ ਪੰਜਾਬ ਦੇ ਫੈਸਲੇ

htvteam

Leave a Comment