Htv Punjabi
Crime Punjab Video

ਪੁੱਤ ਤੇ ਪਤਨੀ ਨੂੰ ਗੋਲੀਆਂ ਨਾਲ ਭੁੰਨਣ ਵਾਲੇ ਮਾਮਲੇ ਚ ਵੱਡਾ ਐਕਸ਼ਨ ?

ਪੁੱਤ, ਪਤਨੀ ਨੂੰ ਗੋਲੀਆਂ ਮਾਰਨ ਵਾਲਾ ਸਾਬਕਾ ਫੌਜੀ ਗ੍ਰਿਫਤਾਰ
ਪਿਸਤੌਲ ਅਤੇ 40 ਰੌਂਦ ਵੀ ਕੀਤੇ ਬਰਾਮਦ
ਘਰੇਲੂ ਝਗੜੇ ਦੌਰਾਨ ਮਾਰੀਆਂ ਸੀ ਗੋਲੀਆਂ
ਪੁੱਤ ਦੀ ਹੋਈ ਮੌਤ ਪਤਨੀ ਫਾ ਚੱਲ ਰਿਹਾ ਇਲਾਜ਼
ਦੋਰਾਹਾ ਨਜ਼ਦੀਕੀ ਪਿੰਡ ਬੁਆਣੀ ‘ਚ ਪਰਿਵਾਰਕ ਝਗੜੇ ਦੇ ਮਾਮਲੇ ‘ਚ ਪੁੱਤ ਅਤੇ ਪਤਨੀ ਨੂੰ ਗੋਲੀਆਂ ਮਾਰਨ ਵਾਲੇ ਸਾਬਕਾ ਫੌਜੀ ਬਲਜਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ । ਗ੍ਰਿਫਤਾਰੀ ਸਮੇਂ ਉਸ ਕੋਲੋਂ ਇਕ ਲਾਇਸੰਸੀ ਪਿਸਤੌਲ ਅਤੇ 40 ਰੌਂਦ ਵੀ ਬਰਾਮਦ ਕੀਤੇ ਗਏ ਹਨ।

ਇਸ ਗ੍ਰਿਫਤਾਰੀ ਦੀ ਪੁਸ਼ਟੀ ਡੀਐਸਪੀ ਹੇਮੰਤ ਮਲਹੋਤਰਾ ਨੇ ਕਰਦੇ ਹੋਏ ਦੱਸਿਆ ਕਿ ਮੁਲਜ਼ਮ ਨੂੰ ਦੌਰਾਨੇ ਕਾਰਵਾਈ ਕਾਬੂ ਕੀਤਾ ਗਿਆ ਹੈ। ਉਸ ਨੂੰ ਪੁੱਛਗਿੱਛ ਲਈ ਰਿਮਾਂਡ ‘ਤੇ ਲਿਆ ਜਾਵੇਗਾ ਤਾਂ ਜੋ ਹੋਰ ਸਬੂਤ ਇਕੱਠੇ ਕੀਤੇ ਜਾ ਸਕਣ।

ਡੀਐਸਪੀ ਮੁਤਾਬਕ ਗ੍ਰਿਫਤਾਰੀ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਕੀਤੀ ਗਈ ਹੈ ਅਤੇ ਹਥਿਆਰਾਂ ਦੀ ਜਾਂਚ ਵੀ ਫੋਰੈਂਸਿਕ ਮਾਹਰਾਂ ਰਾਹੀਂ ਕਰਵਾਈ ਜਾ ਰਹੀ ਹੈ। ਪੁਲਿਸ ਵੱਲੋਂ ਅਗਲੇ ਕਦਮ ਤਹਿਤ ਮੁਲਜ਼ਮ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

ਇਸ ਘਟਨਾ ਚ ਸਾਬਕਾ ਫੌਜੀ ਦੇ ਨੌਜਵਾਨ ਪੁੱਤ ਦੀ ਮੌਤ ਹੋ ਗਈ ਸੀ। ਉਸਦੀ ਪਤਨੀ ਜੇਰੇ ਇਲਾਜ ਹੈ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਪਤੰਦਰ ਚੋਰੀ ਦਾ ਵੀ ਸਿਰਾ ਹੀ ਲਗਾ ਗਏ

htvteam

ਸਾਂਵਲੇ ਰੰਗ ਨੂੰ ਕਿਵੇਂ ਕਰੀਏ ਸੋਹਣਾ, ਗੋਰੇ ਖਿੜਨਗੇ ਗੁਲਾਬ ਵਾਂਗੂੰ

htvteam

ਜਨਾਨੀ ਹੋਵੇ ਤਾਂ ਆਹ ਜਨਾਨੀ ਵਰਗੀ ਦਲੇਰ ਹੋਵੇ

htvteam

Leave a Comment