Htv Punjabi
Punjab Video

ਪੁੱਤ ਦੀ ਲਾਸ਼ ਦੇ ਬਦਲੇ ਡਾਕਟਰਾਂ ਬਜ਼ੁਰਗ ਤੋਂ ਮੰਗ ਲਈ ਅਜਿਹੀ ਚੀਜ਼

ਸਿਵਲ ਹਸਪਤਾਲ ਪਹੁੰਚ ਰੋ ਰੋ ਹਾਲੋਂ ਬੇਹਾਲ ਹੋ ਰਹੀ ਇਹ ਅਪਾਹਿਜ ਨੌਜਵਾਨ ਔਰਤ | ਹਾਲ ਇਹ ਹੈ ਕਿ ਇਹ ਗਰੀਬੜੀ ਇਸ ਵੇਲੇ ਏਨੀ ਦੁਖੀ ਹੈ ਕਿ ਇਥੇ ਪਹੁੰਚੇ ਗਲੀ ਮੁਹੱਲੇ ਵਾਲੇ ਵੀ ਗੱਲ ਲਾ ਲਾ ਏਨੂੰ ਹੌਂਸਲਾ ਦੇ ਰਹੇ ਨੇ | ਹੁਣ ਤੁਸੀਂ ਮੁਸ਼ਕਿਲ ਨਾਲ ਤੁਰੇ ਆ ਰਹੇ ਇਸ ਲਾਚਾਰ ਬਜ਼ੁਰਗ ਨੂੰ ਦੇਖੋ | ਦੋ ਵੇਲੇ ਦੀ ਰੋਟੀ ਤੋਂ ਵੀ ਮੁਥਾਜ ਇਹ ਗਰੀਬ ਬਜ਼ੁਰਗ ਆਪਣੇ ਜਵਾਨ ਪੁੱਤ ਦੀ ਲਾਸ਼ ਦੇ ਪੋਸਟ ਮਾਰਟਮ ਲਈ ਧੱਕੇ ਖਾਂਦਾ ਫਿਰ ਰਿਹਾ ਹੈ | 24 ਘੰਟੇ ਬੀਤ ਜਾਣ ਦੇ ਮਗਰੋਂ ਵੀ ਇਸਦੇ ਪੁੱਤ ਦਾ ਪੋਸਟਮਾਰਟਮ ਨਹੀਂ ਹੋ ਰਿਹਾ | ਕਿਉਕਿ ਇਸ ਬਜ਼ੁਰਗ ਨੂੰ ਪੋਸਟਮਾਰਟਮ ਦੀ ਵਰਤੋਂ ਵਿੱਚ ਆਣ ਵਾਲੇ ਸਾਮਾਨ ਖਰੀਦਣ ਦੀ ਜੋ ਲਿਸਟ ਫੜਾ ਦਿੱਤੀ ਗਈ ਹੈ, ਪੱਲੇ ਪੈਸੇ ਨਾ ਹੋਣ ਦੇ ਚਲਦਿਆਂ ਇਹ ਉਸਨੂੰ ਖਰੀਦਣ ਯੋਗ ਵੀ ਨਹੀਂ | ਇਹ ਓਹੀ ਬਜ਼ੁਰਗ ਹੈ ਜਿਸਦੇ ਦੋ ਪੁੱਤਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਹੁਣ ਘਰ ‘ਚ ਕਮਾਉਣ ਵਾਲਾ ਕੋਈ ਨਹੀਂ |
ਹਿਰਦੇ ਨੂੰ ਵਲੂੰਧਰ ਕੇ ਰੱਖ ਦੇਣ ਵਾਲਾ ਇਹ ਮਾਮਲਾ ਹੈ ਬਟਾਲਾ ਦਾ, ਜਿੱਥੇ ਤਿਲਕ ਰਾਜ ਨਾਂ ਦੇ ਇਸ ਅਪਾਹਿਜ ਬਜ਼ੁਰਗ ਵਿਅਕਤੀ ਦਾ 32 ਸਾਲਾ ਪੁੱਤ ਸਰਵਣ ਸਿੰਘ ਇੱਕ ਢਾਬੇ ਤੇ ਕੰਮ ਕਰਦਾ ਸੀ | ਬੀਤੇ ਦਿਨੀ ਨਗਰ ਨਿਗਮ ਦਫਤਰ ਦੇ ਸਾਹਮਣਿਓਂ ਇਕ ਥਾਂ ਤੋਂ ਸ੍ਰਵਨ ਸਿੰਘ ਦੀ ਲਾਸ਼ ਸ਼ੱਕੀ ਹਾਲਾਤਾਂ ‘ਚ ਪਾਈ ਗਈ |

Related posts

ਦੂਜੇ ਨੂੰ ਬਚਾਉਂਦੇ-ਬਚਾਉਂਦੇ ਦੇਖੋ ਕਿਵੇਂ ਨੌਜਵਾਨ ਲਾ ਗਏ ਜਾ-ਨ ਦੀ ਬਾਜੀ

htvteam

ਏਸੀ ਵਾਲੇ ਇੱਕੋ ਹੀ ਕਮਰੇ ‘ਚ ਪੈ ਗਏ ਜਵਾਨ ਧੀਆਂ ਤੇ ਬੁੱਢਾ ਪਿਓ; ਸੁੱਤਿਆਂ ਹੋ ਗਿਆ ਕੰਮ

htvteam

ਦੂਜੇ ਦਿਨ ਸ਼ੰਭੂ ਬਾਰਡਰ ਤੇ ਕਿਸਾਨਾਂ ਦਾ ਭ-ੜਥੂ ਪੱਟੇ ਬੇਰੀਕੇਡ, ਦੇਖੋ ਸੀਨ

htvteam