Htv Punjabi
Punjab

ਪੂਰੇ ਪੰਜਾਬ ‘ਚ ਚੱਕਾ ਜਾਮ ਕਰੇਗੀ ਅਕਾਲੀ ਦਲ. ਫਿਰ 1 ਅਕਤੂਬਰ ਨੂੰ ਹੋਰ ਵੱਡਾ ਹੋਵੇਗਾ ਧਰਨਾ

ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਲਗਾਏ 3 ਖੇਤੀ ਕਾਨੂੰਨ ਦੇ ਵਿਰੁੱਧ ‘ਚ ਅਕਾਲੀ ਦਲ 25 ਸਤੰਬਰ ਨੂੰ ਪੂਰੇ ਪੰਜਾਬ ‘ਚ 3 ਘੰਟੇ ਲਈ ਚੱਕਾ ਜਾਮ ਕਰੇਗਾ। ਇਸਦੀ ਜਾਣਕਾਰੀ ਪਾਰਟੀ ਦੇ ਸੀਨੀਅਰ ਨੇਤਾ ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ। ਚੀਮਾ ਨੇ ਕਿਹਾ ਹੈ ਕਿ ਇਸ ਦਾ ਫੈਸਲਾ ਪਾਰਟੀ ਦੇ ਸੀਨੀਅਰ ਅਧਿਕਾਰੀਆਂ ਨਾਲ ਮਿਲ ਕੇ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਦੇ ਵਰਕਰ ਪੰਜਾਬ ਦੇ ਹਰ ਹਲਕੇ ‘ਚ 11 ਵਜੇ ਤੋਂ1ਵਜੇ ਤੋਂ ਤਿੰਨ ਘੰਟੇ ਲਈ ਸ਼ਾਂਤੀਪੂਰਨ ਤਰੀਕੇ ਨਾਲ ਇਹਨਾਂ ਬਿੱਲਾਂ ਦਾ ਵਿਰੋਧ ਕਰਨਗੇ।

ਉਨ੍ਹਾਂ ਨੇ ਕਿਹਾ ਹੈ ਕਿ ਉਸਦੇ ਬਾਅਦ 26ਤੋਂ 19ਸਤੰਬਰ ਤੱਕ ਪਾਰਟੀ ਪ੍ਰਧਾਨ ਪੰਜਾਬ ਦੇ ਹਰ ਹਿੱਸੇ ‘ਚ ਜਾ ਕੇ ਕਿਸਾਨਾਂ ਨੂੰ ਇਸ ਕਾਲੇ ਕਾਨੂੰਨ ‘ਚ ਹੋਣ ਵਾਲੇ ਨੁਕਸਾਨ ਦੇ ਬਾਰੇ ਜਾਣਕਾਰੀ ਦੇਣਗੇ। ਚੀਮਾ ਨੇ ਕਿਹਾ ਕੇ 1ਅਕਤੂਬਰ ਨੂੰ ਪੰਜਾਬ ‘ਚ ਖੇਤੀ ਬਿੱਲਾਂ ਨੂੰ ਲੈ ਕੇ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ‘ਚ ਪੰਜਾਬ ਦੇ ਹਰ ਹਿੱਸੇ ‘ਚ ਅਕਾਲੀ ਦਲ, ਕਿਸਾਨ-ਮਜ਼ਦੂਰ ਅਤੇ ਹੋਰ ਲੋਕ ਮੋਹਾਲੀ ਦੇ ਦੁਸ਼ਿਹਰਾ ਗਰਾਂਊਂਡ ‘ਚ ਇਕੱਠੇ ਹੋਣਗੇ ਅਤੇ ਉਸ ਤੋਂ ਬਾਅਦ ਰਾਜਪਾਲ ਨੂੰ ਮੈਮੋਰੰਡਮ ਦੇਣ ਦੇ ਲਈ ਚੰਡੀਗੜ੍ਹ ਵੱਲ ਜਾਣਗੇ, ਤਾਂ ਕਿ ਰਾਜਪਾਲ ਇਸ ਮੈਮੋਰੰਡਮ ਨੂੰ ਰਾਸ਼ਟਰਪਤੀ ਤੱਕ ਪਹੁੰਚਾ ਸਕਣ। ਇਸ ਮਾਰਚ ‘ਚ ਅਕਾਲੀ ਦਲ ਦੇ ਵੱਡੇ ਨੇਤਾ ਵੀ ਸ਼ਾਮਿਲ ਹੋਣਗੇ।

Related posts

ਹੁਣ JE ਤੁਹਾਡੀਆਂ ਹੱਥ ਜੋੜ ਕੇ ਕਰਨਗੇ ਮਿੰਨਤਾਂ ?

htvteam

ਪੁਲਿਸ ਦੇ ਹੱਥ ਲੱਗਿਆ ਅਜਿਹਾ ਮੁੰਡਾ ਜੋ ਮੁੰਡੇ ਕੁੜੀਆਂ ਦੇ ਪਰਸ਼ਨਲ ਸਮਾਨ ਨੂੰ ਲਾਉਂਦਾ ਸੀ ਹੱਥ

htvteam

ਹੜ੍ਹ ਵਾਲੀਆਂ ਥਾਵਾਂ ਉੱਤੇ ਮੁੰਡੇ ਪੀੜ੍ਹਤਾਂ ਦੇ ਜ਼ਖਮਾਂ ਉੱਤੇ ਐਵੇਂ ਭੁੱਕ ਰਹੇ ਨੇ ਲੂਣ

htvteam