ਅਸਲ ‘ਚ ਇਸ ਪਿੰਡ ਦੇ ਰੰਧਾਵਾ ਕਲੋਨੀ ਦੇ ਰਹਿਣ ਵਾਲੇ ਨੌਜਵਾਨ ਰੇਸ਼ਮ ਸਿੰਘ ਨੂੰ +2 ਦੀ ਪੜ੍ਹਾਈ ਕਰਦੇ ਹੋਇਆਂ 2018 ‘ਚ ਜਿਲ੍ਹਾ ਜਲੰਧਰ ਦੇ ਥਾਣਾ ਭੋਗਪੁਰ ਅਧੀਨ ਪੈਂਦੇ ਪਿੰਡ ਬੋਪਾਰਾਏ ਦੀ ਰਹਿਣ ਵਾਲੀ ਕੁੜੀ ਮਨਦੀਪ ਕੌਰ ਨਾਲ ਪਿਆਰ ਹੋ ਗਿਆ | +2 ਕਰਨ ਤੋਂ ਬਾਅਦ ਰੇਸ਼ਮ ਅਮਰੀਕਾ ਜਾਣ ਲਈ IELTS ਦੀ ਤਿਆਰੀ ਕਰਨ ਲੱਗ ਪਿਆ | ਜਦ ਮਨਦੀਪ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਆਪਣੀ ਮਾਂ ਤੇ ਭਰਾ ਨੂੰ ਨਾਲ ਲੈ ਰੇਸ਼ਮ ਦੇ ਘਰ ਪਹੁੰਚ ਗਈ ਤੇ ਉਸਨੇ ਵੀ ਅਮਰੀਕਾ ਜਾਣ ਦੀ ਗੱਲ ਕਰਦਿਆਂ ਰੇਸ਼ਮ ਤੋਂ IELTS ਕਰਨ ਲਈ ਇੱਕ ਲੱਖ ਰੁਪਏ ਦੀ ਮੰਗ ਕੀਤੀ | ਰੇਸ਼ਮ ਦੇ ਕਹਿਣ ਤੇ ਉਸਦੇ ਪਿਤਾ ਸੁਖਦੇਵ ਸਿੰਘ ਨੇ ਮਨਦੀਪ ਨੂੰ ਇੱਕ ਲੱਖ ਰੁਪਏ ਦੇ ਦਿੱਤੇ | ਕੁੱਝ ਦਿਨਾਂ ਬਾਅਦ ਰੇਸ਼ਮ ਅਮਰੀਕਾ ਕੈਲੀਫੋਰਨੀਆ ਚਲਾ ਗਿਆ ਤੇ ਕੰਮ ਤੇ ਲੱਗ ਗਿਆ | ਏਧਰ ਮਨਦੀਪ ਰੇਸ਼ਮ ਨੂੰ ਵਿਆਹ ਦਾ ਝਾਂਸਾ ਦੇ ਉਸਤੋਂ ਪੈਸੇ ਮੰਗਵਾ ਮੰਗਵਾ ਖਾਂਦੀ ਰਹੀ | ਇਸ ਤੋਂ ਬਾਅਦ ਕੁੜੀ ‘ਚ ਇਸ਼ਕ ‘ਚ ਪਾਗਲ ਹੋ ਰੇਸ਼ਮ ਨੇ ਜੋ ਖੌਫਨਾਕ ਕਦਮ ਚੁੱਕਿਆ ਉਸ ਕਰਕੇ ਰੇਸ਼ਮ ਦੇ ਮਾਪਿਆਂ ‘ਤੇ ਦੁੱਖਾਂ ਦਾ ਪਹਾੜ ਆਣ ਟੁੱਟਿਆ |
