ਜਵੱਦੀ ਇਲਾਕੇ ਚ ਚੋਰ ਵੱਲੋਂ ਪ੍ਰਵਾਸੀ ਦੇ ਘਰ ਨੂੰ ਬਣਾਇਆ ਨਿਸ਼ਾਨਾ
ਚਾਂਦੀ ਦੇ ਗਹਿਣਾ ਸਮੇਤ ਮੰਗਲ ਸੂਤਰ ਅਤੇ ਹੋਰ ਸਮਾਨ ਚੁੱਕ ਹੋਇਆ ਫਰਾਰ
ਸਾਰੀ ਸੀਸੀਟੀਵੀ ਚ ਕੈਦ ਹੋਈ ਘਟਨਾ
ਮਾਮਲਾ ਲੁਧਿਆਣਾ ਦੇ ਜਵੱਦੀ ਇਲਾਕੇ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪ੍ਰਵਾਸੀ ਦੇ ਘਰ ਨੂੰ ਇੱਕ ਚੋਰ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਚੋਰ ਵੱਲੋਂ ਪਹਿਲਾਂ ਤਾਂ ਘਰ ਦੇ ਅੰਦਰ ਦਾਖਲ ਹੋ ਸਮਾਨ ਚੋਰੀ ਕੀਤਾ ਜਾਂਦਾ ਹੈ ਤੇ ਬਾਅਦ ਵਿੱਚ ਕੰਧ ਟੱਪ ਕੇ ਇੱਕ ਬੈਗ ਲੈ ਉਹ ਜਾਂਦਾ ਹੋਇਆ ਵੀ ਨਜ਼ਰ ਆ ਰਿਹਾ ਹੈ। ਪੀੜਿਤ ਪਰਿਵਾਰ ਦੇ ਦੱਸਣ ਮੁਤਾਬਕ ਉਹਨਾਂ ਦਾ ਪਰਿਵਾਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀ ਜਦੋਂ ਉਹਨਾਂ ਨੇ ਵਾਪਸ ਆ ਕੇ ਦੇਖਿਆ ਤਾਂ ਉਹਨਾਂ ਦਾ ਸਮਾਨ ਬਿਖਰਿਆ ਹੋਇਆ ਸੀ। ਪੀੜਿਤ ਵਿਅਕਤੀ ਨੇ ਇਸ ਦੌਰਾਨ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਆਰੋਪੀ ਨੂੰ ਜਲਦ ਤੋਂ ਜਲਦ ਕਾਬੂ ਕਰ ਉਹਨਾਂ ਨੂੰ ਉਹਨਾਂ ਦਾ ਸਮਾਨ ਵਾਪਸ ਦਵਾਇਆ ਜਾਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
next post
