Htv Punjabi
Punjab Video

ਪੰਜਾਬ ਚ ਹਿਮਾਚਲੀਆਂ ਨਾਲ ਕੀ ਕੀਤਾ ਸਲੂਕ !

ਅੰਮ੍ਰਿਤਸਰ ਬੱਸ ਸਟੈਂਡ ਤੇ ਹਿਮਾਚਲ ਦੀਆਂ ਬੱਸਾਂ ਤੇ ਲਿਖਿਆ ਖਾਲਿਸਤਾਨ
ਸ਼ੀਸ਼ਿਆਂ ਦੀ ਵੀ ਕੀਤੀ ਭੰਨ ਤੋੜ, ਤਸਵੀਰਾਂ ਹੋਈਆਂ ਵਾਇਰਲ
ਹਿਮਾਚਲ ਬੱਸ ਡਰਾਈਵਰਾਂ ਨੇ ਜਿਤਾਇਆ ਰੋਸ
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਪਿਛਲੇ ਕਈ ਦਿਨਾਂ ਤੋਂ ਹੁਸ਼ਿਆਰਪੁਰ ਪਹੁੰਚ ਰਹੀਆਂ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਉੱਪਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੇ ਲਗਾਏ ਜਾ ਰਹੇ ਹਨ ਪੋਸਟਰ,,,,ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਹਿਮਾਚਲ ਦੀਆਂ ਬੱਸਾਂ ਦੀ ਤੋੜ ਭੰਨ ਦੀਆਂ ਤਸਵੀਰਾਂ ਵੀ ਆਈਆਂ ਸਨ ਸਾਹਮਣੇ,,,,ਖਾਲਿਸਤਾਨ ਲਿਖਿਆ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਨੂੰ ਅੰਮ੍ਰਿਤਸਰ ਬਸ ਸਟੈਂਡ ਤੇ ਲਿਆ ਕੇ ਕੀਤਾ ਗਿਆ ਸੀ ਖੜਾ,,,ਪੁਲਿਸ ਵਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਸ਼ੁਰੂ ਖੰਗਾਲੇ ਜਾ ਰਹੇ ਹਨ ਬੱਸ ਸਟੈਂਡ ਦੇ ਸੀਸੀਟੀਵੀ ਕੈਮਰੇ,,,,ਦੱਸਿਆ ਜਾ ਰਿਹਾ ਹੈ ਕਿ ਚਾਰ ਦੇ ਕਰੀਬ ਹਿਮਾਚਲ ਪ੍ਰਦੇਸ਼ ਦੀਆ ਬੱਸਾਂ ਤੇ ਖਾਲਿਸਤਾਨ ਲਿਖੀਆ ਗਿਆ ਸੀ ਤੇ ਤੋੜੇ ਗਏ ਹਨ ਸ਼ੀਸ਼ੇ,,,,,,

ਇਸ ਮੌਕੇ ਹਿਮਾਚਲ ਪ੍ਰਦੇਸ਼ ਦੀਆ ਬੱਸਾਂ ਦੇ ਡਰਾਈਵਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਰਾਤ ਨੂੰ ਅਮ੍ਰਿਤਸਰ ਬੱਸ ਸਟੈਂਡ ਪੁੱਜੇ ਤੇ ਬੱਸਾਂ ਲਗਾਕੇ ਚਲੇ ਗਏ ਸਵੇਰੇ ਜਦੋ ਅਸੀਂ ਆਏ ਤਾਂ ਸਾਨੂੰ ਪਤਾ ਲੱਗਾ ਕਿ ਸਾਡੀਆਂ ਬੱਸਾਂ ਦੇ ਸ਼ੀਸ਼ੇ ਤੋੜੇ ਗਏ ਤੇ ਖਾਲਿਸਤਾਨ ਲਿਖੀਆ ਹੌਇਆ ਸੀ। ਮੋਕੇ ਤੇ ਪੁਲਿਸ ਅਧਿਕਾਰੀ ਤੇ ਪੰਜ਼ਾਬ ਰੋਡਵੇਜ ਦੇ ਅਧੀਕਾਰੀ ਮੋਕੇ ਤੇ ਪੁਜੇ ਉਨ੍ਹਾ ਵੱਲੋ ਮਾਮਲਾ ਦਰਜ ਕੀਤਾ ਗਿਆ ਹੈ ਤੇ ਖਾਲਿਸਤਾਨ ਲਿਖੀਆ ਸਾਫ ਕੀਤਾ ਗਿਆ। ਇਸ ਮੌਕੇ ਡਰਾਈਵਰਾਂ ਦਾ ਕਹਿਣਾ ਹੈ ਕਿ ਕੁੱਝ ਲੋਕਾਂ ਵਲੋਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਚਾਰ ਬੱਸਾਂ ਦੇ ਸ਼ੀਸ਼ੇ ਤੋੜੇ ਗਏ ਹਨ। ਕਿਹਾ ਕਿ ਬੱਸ ਦੇ ਅੰਦਰ ਸਵਾਰੀਆ ਹੁੰਦੀਆ ਹਨ । ਕਲ ਨੂੰ ਕੋਈ ਘਟਨਾ ਨੂੰ ਅੰਜ਼ਾਮ ਨਾ ਦੇ ਸਕੇ । ਉਨ੍ਹਾ ਕਿਹਾ ਕਿ ਕੁਝ ਸ਼ਰਾਰਤੀ ਲੋਕ ਆਪਸੀ ਭਾਈਚਾਰੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਗਾੜੀਆਂ ਕੁੜੀਆਂ ਬਹੁਤ ਹੀ ਸ਼ਰਮਨਾਕ ਹੈ ਇਸਦੀ ਸਖਤ ਸ਼ਬਦਾਂ ਚ ਨਿੰਦਾ ਕਰਦੇ ਹਾਂ ਉਹਨਾਂ ਕਿਹਾ ਕਿ ਸਾਡੇ ਡਰਾਈਵਰ ਡਰੇ ਹੋਏ ਹਨ। ਫਿਲਹਾਲ ਪੁਲਿਸ ਵਲੋਂ ਐਫਆਈ ਆਰ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਮੌਕੇ ਏਸੀਪੀ ਮਨਿੰਦਰ ਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਸਵੇਰੇ ਸੂਚਨਾ ਮਿਲੇਗੀ ਹਿਮਾਚਲ ਦੀਆਂ ਬੱਸਾਂ ਦੇ ਸ਼ੀਸ਼ੇ ਤੋੜੇ ਗਏ ਹਨ ਅਸੀਂ ਮੌਕੇ ਤੇ ਪੁੱਜੇ ਹਾ ਜਾਂਚ ਕੀਤੀ ਜਾ ਰਹੀ ਹੈ ਉਨ੍ਹਾ ਕਿਹਾ ਕਿ ਸਾਡੇ ਹੱਥ ਕੁੱਝ ਸੁਰਾਗ ਵੀ ਲੱਗੇ ਹਨ। ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਟੀਏਡੀਏ ਨਾ ਮਿਲਣ ‘ਤੇ ਐਸਡੀਓ ਨੇ ਚਲਾਈ ਗੋਲੀ

Htv Punjabi

ਵੇਚਣ ਦੀ ਨੀਅਤ ਨਾਲ 2 ਸਹੇਲੀਆਂ ਚੋਰੀ ਕਰਕੇ ਲੈ ਗਈਆਂ 5 ਮਹੀਨੇ ਦਾ ਬੱਚਾ, ਦੇਖੋ ਪੁਲਿਸ ਨੇ ਕਿਸ ਹਾਲਤ ‘ਚ ਕੀਤਾ ਬਰਾਮਦ

Htv Punjabi

ਮਸਤੰਡਿਆਂ ਨੇ ਗਰਭਵਤੀ ਪਤਨੀ ਦੇ ਪਤੀ ਨਾਲ ਦੇਖੋ ਕੀ ਕੀਤਾ

htvteam

Leave a Comment