Htv Punjabi
Punjab Video

ਅੰਮ੍ਰਿਤਪਾਲ ਸਿੰਘ ਦਾ ਨਵਾਂ ਸਾਥੀ ਕਾਬੂ ! ਖੁੱਲ੍ਹੇ ਭੇਤ !

ਅੰਮ੍ਰਿਤਪਾਲ ਦੇ ਸਾਥੀ ਨੂੰ ਪੰਜ ਗਰਾਈਆਂ ਕਲਾਂ ਤੋਂ ਕੀਤਾ ਗਿਰਫਤਾਰ!
ਐਫ ਆਈ ਆਰ ਨੰਬਰ 39 ਵਿੱਚ ਸੀ ਲੋੜੀਦਾ
ਕੋਰਟ ਚ ਕੀਤਾ ਪੇਸ਼, 3 ਦਿਨਾਂ ਦਾ ਰਿਮਾਂਡ ਹਾਸਿਲ
ਫਰਵਰੀ 2023 ਵਿੱਚ ਅਜਨਾਲਾ ਪੁਲਿਸ ਸਟੇਸ਼ਨ ਦੇ ਮਾਮਲੇ ਚ ਵਾਰਿਸ ਜਥੇਬੰਦੀ ਦੇ ਪ੍ਰਧਾਨ ਅਤੇ ਐਮਪੀ ਅੰਮ੍ਰਿਤਪਾਲ ਸਿੰਘ ਦੇ ਸੱਤ ਸਾਥੀਆਂ ਨੂੰ ਬੀਤੇ ਕੱਲ ਅਜਨਾਲਾ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀ ਜਿੱਥੇ ਪੁਲਿਸ ਨੂੰ ਚਾਰ ਦਿਨ ਦਾ ਰਿਮਾਂਡ ਮਿਲਿਆ ਸੀ! ਪੁਲਿਸ ਥਾਣਾ ਅਜਨਾਲਾ ਹਮਲਾ ਮਾਮਲੇ ਵਿੱਚ ਬਾਈ ਨੇਮ ਅਰੋਪੀ ਨੂੰ ਅੱਜ ਅਜਨਾਲਾ ਪੁਲਿਸ ਵੱਲੋਂ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕੋਰਟ ਵੱਲੋਂ ਆਰੋਪੀ ਅਮਨਦੀਪ ਸਿੰਘ ਅਮਨਾ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਥਾਣਾ ਹਮਲਾ ਵਿੱਚ ਐਫਆਈਆਰ ਨੰਬਰ 39 ਵਿੱਚ ਅਮਨਦੀਪ ਸਿੰਘ ਅਮਨਾ ਬਾਈ ਨੇਮ ਐਫਆਈਆਰ ਵਿੱਚ ਦਰਜ ਸੀ ਜਿਸ ਨੂੰ ਗ੍ਰਿਫਤਾਰ ਕਰਕੇ ਅੱਜ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਹੈ ਜਿੱਥੇ ਕੋਰਟ ਵੱਲੋਂ ਅਮਨਦੀਪ ਸਿੰਘ ਨੂੰ 25 ਤਰੀਕ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਉਹਨਾਂ ਦੱਸਿਆ ਕਿ ਪੁਲਿਸ ਥਾਣਾ ਹਮਲਾ ਮਾਮਲੇ ਵਿੱਚ 307 ਦੀ ਧਾਰਾ ਤਹਿਤ ਪਰਚਾ ਦਰਜ ਹਨ ਜਿਸ ਵਿੱਚ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋਏ ਸਨ ਉਸੇ ਹੀ ਕੇਸ ਵਿੱਚ ਅਮਨਦੀਪ ਸਿੰਘ ਲੁੜਿੰਦਾ ਸੀ ਜਿਸ ਨੂੰ ਅੱਜ ਗਿਰਫਤਾਰ ਕਰਕੇ ਕੋਰਟ ਵਿੱਚ ਪੇਸ਼ ਕੀਤਾ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਬੰਦਿਆਂ ਨੂੰ ਆਏ ਅਜਿਹੇ ਅਜੀਬੋ ਗਰੀਬ ਫੋਨ, ਸੁਣਦੇ ਸਾਰ ਕੰਬੀਆ ਲੱਤਾਂ

htvteam

ਸ਼ਹੀਦੀ ਦਿਹਾੜੇ ਤੇ ਜਾਣ ਸਮੇਂ ਸ਼ਰਧਾਲੂਆਂ ਨਾਲ ਦੇਖੋ ਕੀ ਹੋਇਆ ?

htvteam

ਪੰਜਾਬ ਚੋਣਾਂ 2022: ‘ਆਪ’ ਨੇ 10 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

htvteam

Leave a Comment