ਇਹ ਸੀਨ ਕਿਸੇ ਪਹਾੜੀ ਇਲਾਕੇ ਦਾ ਨਹੀਂ ਬਲਕਿ ਪੰਜਾਬ ਦੇ ਸ਼ਹਿਰ ਨਕੋਦਰ ਦਾ ਹੈ, ਜਿਸਨੂੰ ਵੇਖ ਵੇਖ ਕੇ ਲੋਕਾਂ ਦੇ ਸਾਹ ਸੁੱਕ ਰਹੇ ਨੇ ਕਿ ਕਿਤੇ ਕੁੱਝ ਹਫ਼ਤੇ ਪਹਿਲਾਂ ਪਹਾੜਾਂ ‘ਚ ਬਣਿਆ ਮਾਹੌਲ ਇਥੇ ਵੀ ਨਾ ਬਣ ਜਾਵੇ | ਕਿਓਂਕਿ ਜਿੱਥੇ ਪਹਿਲੀ ਬਰਸਾਤ ਨੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਦਾ ਅਹਿਸਾਸ ਕਰਵਾਇਆ ਹੈ, ਓਥੇ ਹੀ ਨਕੋਦਰ ਵਿਖੇ ਨਹਿਰ ਦਾ ਪਾਣੀ ਓਵਰਫਲੋ ਹੋ ਕੇ ਸੜਕਾਂ ‘ਤੇ ਆ ਪਹੁੰਚਿਆ ਹੈ | ਜਿਸ ਕਰਕੇ ਸ਼ਹਿਰ ਵਾਸੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ | ਜਿਸ ਤੋਂ ਬਾਅਦ ਸਮਾਜ ਸੇਵਕਾਂ ਵੱਲੋਂ ਪਹੁੰਚ ਕੇ ਨਹਿਰ ਦੇ ਪਾਣੀ ਨੂੰ ਸ਼ਹਿਰ ਵੱਲ ਵਧਣ ਤੋਂ ਰੋਕਣ ਸਬੰਧੀ ਪ੍ਰਬੰਧਾਂ ਨੂੰ ਸ਼ੁਰੂ ਕਰਵਾਇਆ ਗਿਆ |