ਅੱਜ 5 ਸਤੰਬਰ ਨੂੰ ਪੂਰੇ ਦੇਸ਼ ਵਿੱਚ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ ਏਸੇ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਹੀ ਜ੍ਹਿਲਾ ਮੋਗਾ ਵਿਖੇ ਪਹੁੰਚੇ ਨੇ ਜਿੱਥੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਮਾਨ ਇਕ ਵੱਡਾ ਐਲਾਨ ਕੀਤਾ, ਐਲਾਨ ਸੁਣ ਪੰਜਾਬ ਦੇ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ‘ਚ 1,000 ਨਵੇਂ ਕਲਾਸ ਰੂਮ ਬਣਾਏ ਜਾਣਗੇ ਤੇ 10,000 ਦੀ ਮੁਰੰਮਤ ਕੀਤੀ ਜਾਵੇਗੀ। ਅਧਿਆਪਕ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਤੁਹਾਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਤੱਪੜ ਨਹੀਂ ਮਿਲਣਗੇ। ਸਾਰੇ ਸਕੂਲਾਂ ਵਿੱਚ ਨਵਾਂ ਫਰਨੀਚਰ ਉਪਲਬਧ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਸਮੇਂ ਅਧਿਆਪਕਾਂ ਤੇ ਲਾਠੀ ਚਾਰਜ ਹੁੰਦੇ ਸਨ ਅਤੇ ਅਧਿਆਪਕ ਧਰਨਾ ਦਿੰਦੇ ਰਹਿੰਦੇ ਸੀ ਪਰ ਸਾਡੇ ਰਾਜ ਵਿੱਚ ਅਧਿਆਪਕ ਖੁਸ਼ ਹਨ ਅਸੀ ਉਨ੍ਹਾਂ ਦੀ ਤਨਖਾਹ ਵਧਾਈ ਹੈ , ਏਥੇ ਮਾਨ ਸਾਬ੍ਹ ਦੇ ਚੇਤੇ ਕਰਵਾਦੀਏ ਕੀ ਜੁਲਾਈ ਦੇ ਪਹਿਲੇਂ ਹਫਤੇ ਹੱਕ ਮੰਗ ਰਹੇ ਅਧਿਆਪਕਾਂ ਉੱਤੇ ਪੁਲਿਸ ਵੱਲੋਂ ਅੰਨੇ ਵਾਹ ਡਾਂਗ ਫੇਰੀ ਗਈ ਅਤੇ ਅੱਜ ਫੇਰ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਨਾਲ ਸੰਗਰੂਰ ਵਿਖੇ ਧੱਕਾ ਮੁੱਕੀ ਕੀਤੀ ਗਈ ਹੈ, ਜਿਸਦਾ ਦ੍ਰਿਸ਼ ਮੀਡੀਆ ਦੇ ਕੈਮਰੇ ਨੇ ਕੈਦ ਕੀਤਾ ਹੈ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………