ਜਦੋ ਇਕ ਲੜਕੀ ਵਿਆਹ ਤੋਂ ਬਾਅਦ ਸੋਹਰੇ ਘਰ ਜਾਦੀ ਹੈ ਤਾਂ ਕੁੜੀ ਦੇ ਘਰਦੇ ਬਹੁਤ ਖੁਸ਼ ਹੁੰਦੇ ਨੇ ਵੀ ਸਾਡੀ ਕੁੜੀ ਦਾ ਘਰ ਬੱਸ ਗਿਆ,,ਪਰ ਜਦੋ ਉਹੀ ਕੁੜੀ ਨਾਲ ਕੁੜੀ ਨਾਲ ਘਰ ;ਚ ਕੁਝ ਗਲਤ ਹੋ ਜਾਵੇ ਤਾਂ ਉਸ ਤੋਂ ਲੜਕੀ ਦੇ ਮਾਪਿਆਂ ‘ਤੇ ਕੀ ਬੀਤਦਾ ਹੋਊ ਇਹ ਤਾਂ ਉਹੀ ਮਾਪੇ ਦੱਸ ਸਕਦੇ ਨੇ ਜਿਨਾਂ ਨਾਲ ਇਹ ਭਾਣਾ ਵਾਪਰਿਆ ਹੋਵੇ, ਅਜਿਹਾ ਹੀ ਮਾਮਲਾ ਦਸੂਹਾ ਦੇ ਪਿੰਡ ਬੰਗਾਲੀ ਪੁਰ ਤੋਂ ਸਾਹਮਣੇ ਆਇਆ ਜਿਥੇ ਬੀਤੀ ਰਾਤ ਇਕ ਮਹਿਲਾ ਨੇ ਜਹਿਰੀਲੀ ਦਵਾਈ ਖਾ ਆਪਣੀ ਜੀਵਨਲੀਲਾ ਸਮਾਪਤ ਕਰ ਲਈ, ਜਾਣਕਾਰੀ ਅਨੁਸਾਰ ਖੁਦਕੁਸੀ ਕਰਨੀ ਵਾਲੀ ਮਹਿਲਾ ਦਾ ਨਾਮ ਸੰਦੀਪ ਕੌਰ ਹੈ ਜਿਸਦਾ 12 ਸਾਲ ਪਹਿਲਾਂ ਮਨਜੀਤ ਸਿੰਘ ਨਾਲ ਵਿਆਹ ਹੋਇਆ ਸੀ ਜੋ ਫੌਜ ‘ਚ ਨੌਕਰੀ ਕਰਦਾ ਹੈ,,,ਮ੍ਰਿਤਕ ਸੰਦੀਪ ਕੌਰ ਦੇ ਭਰਾ ਨੇ ਆਪਣੀ ਭੈਣ ਦੀ ਕਤਲ ਪਿੱਛੇ ਸਹੁਰਾ ਪਰਿਵਾਰ ਦਾ ਹੱਥ ਦੱਸਿਆ, ਕਿਉਕਿ ਉਸਦਾ ਕਹਿਣਾ ਹੈ ਸੰਦੀਪ ਦੇ ਸਹੁਰੇ ਉਸ ਨੂੰ ਦਾਜ ਲਈ ਹਮੇਸ਼ਾ ਤੰਗ ਪਰੇਸ਼ਾਨ ਕਰਦੇ ਸਨ
ਉਧਰ ਇਸ ਮਾਮਲੇ ਨੂੰ ਲੈ ਲੜਕੀ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ
ਦੱਸ ਦਈਏ ਕਿ ਇਸ ਤੋਂ ਇਲਾਵਾਂ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪਰਿਵਾਰ ਦੇ ਆਪਸੀ ਕਲੇਸ਼ ਨੂੰ ਲੈ ਪਹਿਲਾਂ ਵੀ ਕਈ ਵਾਰ ਪੰਚਾਇਤ ਬੁਲਾਈ ਗਈ ਅਤੇ ਹਰ ਵਾਰ ਪੰਚਾਇਤ ਵਲੋਂ ਰਾਜੀਨਾਮਾ ਕਰਵਾ ਦਿੱਤਾ ਜਾਂਦਾ ਸੀ।….ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..