Htv Punjabi
Punjab Video

ਬਸੰਤੀ ਰੰਗ ਦੀਆਂ ਪੱਗਾਂ ਤੇ ਚੁੰਨੀਆਂ ਖਰੀਦਣ ਲਈ ਲੱਗੀ ਭੀੜ

ਅਸਲ ‘ਚ ਭਲਕੇ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਦੇ ਹੋਣ ਜਾ ਰਹੇ ਸਹੁੰ ਚੁੱਕ ਸਮਾਗਮ ‘ਚ ਪੂਰੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ | ਜਿਸ ‘ਚ ਭਗਵੰਤ ਮਾਨ ਨੇ ਨੌਜਵਾਨਾਂ ਨੂੰ ਬਸੰਤੀ ਰੰਗ ਦੀਆਂ ਪੱਗਾਂ ਤੇ ਬੀਬੀਆਂ ਨੂੰ ਬਸੰਤੀ ਰੰਗ ਦੀਆਂ ਚੁੰਨੀਆਂ ਲੈ ਕੇ ਆਉਣ ਦੀ ਗੱਲ ਆਖੀ ਹੈ |
ਜਿਸਨੂੰ ਲੈ ਕੇ ਬਾਜ਼ਾਰਾਂ ਵਿੱਚ ਕੱਪੜੇ ਦੀਆਂ ਦੁਕਾਨਾਂ ਉੱਤੇ ਬਸੰਤੀ ਰੰਗ ਦੀਆਂ ਪੱਗਾਂ ਤੇ ਚੁੰਨੀਆਂ ਖਰੀਦਣ ਦੀ ਭੀੜ ਲੱਗੀ ਹੋਈ ਹੈ | ਜਿਸਦੇ ਚਲਦੇ ਦੁਕਾਨਦਾਰ ਵੀ ਖੁਸ਼ ਹੈ ਅਤੇ ਆਮ ਲੋਕ ਵੀ ਜਿਸਦੇ ਨਾਲ ਗੱਲਬਾਤ ਕੀਤੀ ਗਈ ਤਾਂ ਦੁਕਾਨਦਾਰਾਂ ਨੇ ਦੱਸਿਆ ਕਿ ਇਸਤੋਂ ਪਹਿਲਾਂ ਇੰਨੀ ਵੱਡੀ ਮਾਤਰਾ ਵਿੱਚ ਬਸੰਤੀ ਰੰਗ ਦਾ ਕੱਪੜਾ ਨਹੀਂ ਖਰੀਦਿਆ ਗਿਆ | ਲੋਕ ਚਾਈਂ ਚਾਈਂ ਆ ਬਸੰਤੀ ਰੰਗ ਦਾ ਕਪੜਾ ਖਰੀਦ ਰਹੇ ਨੇ |

Related posts

PM ਨੂੰ ਪੈਣ ਲੱਗਿਆ ਕਿਸਾਨਾਂ ਦਾ ਘੇਰਾ, ਟੁੱਟਕੇ ਪਈ ਪੁਲਿਸ

htvteam

ਜਦੋਂ ਨਵੀਂ ਨਕੋਰ ਬਸ ਨੇ ਮੂੰਹੋਂ ਮੰਗ ਲਈ ਬਲੀ; ਫਿਰ ਗੱਭਰੂ ਨਾਲ ਵਾਪਰ ਗਿਆ ਭਾਣਾ

htvteam

ਕੁੜੀ ਦੇ ਮੰਗਣੇ ਵਾਲੇ ਦਿਨ ਵਿਛੇ ਸੱਥਰ, ਸਾਰੇ ਪਿੰਡ ਚ ਛਾਇਆ ਮਾਤਮ

htvteam