Htv Punjabi
Punjab Video

ਕੁੜੀ ਦੇ ਮੰਗਣੇ ਵਾਲੇ ਦਿਨ ਵਿਛੇ ਸੱਥਰ, ਸਾਰੇ ਪਿੰਡ ਚ ਛਾਇਆ ਮਾਤਮ

ਪੰਜਾਬ ਵਿੱਚ ਆਏ ਦਿਨ ਵਿਦੇਸ਼ਾਂ ਵਿੱਚ ਰਹਿੰਦੇ ਨੌਜਵਾਨ ਬੱਚਿਆਂ ਦੀਆਂ ਮੌਤ ਦੀਆਂ ਖ਼ਬਰਾਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇਕ ਦੁਖਦਾਈ ਖ਼ਬਰ ਗੁਰਦਾਸਪੁਰ ਅਧੀਨ ਪੈਂਦੇ ਪਿੰਡ ਨਾਨੋਵਾਲ ਖੁਰਦ ਤੋਂ ਸਾਹਮਣੇ ਆਈ ਹੈ ਜਿੱਥੇ ਮਾਪਿਆਂ ਦੇ ਇਕਲੋਤੇ ਪੁੱਤਰ ਦੀ ਆਸਟਰੇਲੀਆ ਵਿੱਚ ਮੌਤ ਹੋ ਗਈ ਹੈ। ਭਰਾ ਦੀ ਮੌਤ ਕਾਰਨ ਪਿੱਛੇ ਭੈਣ ਦੀ ਕੁੜਮਾਈ ਦੀਆਂ ਖੁਸ਼ੀਆਂ ਇਕਦਮ ਹੀ ਮਾਤਮ ਵਿੱਚ ਬਦਲ ਗਈਆਂ,,ਪਰਿਵਾਰ ਹੁਣ ਸਰਕਾਰਾਂ ਨੂੰ ਆਪਣੇ ਇਕਲੋਤੇ ਪੁੱਤਰ ਦੀ ਦੇਹ ਨੂੰ ਜਲਦੀ ਪਿੰਡ ਲਿਆਉਣ ਦੀ ਅਪੀਲ ਕਰਦੇ ਨਜਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਅੰਮ੍ਰਿਤਪਾਲ 2017 ਚ ਪੰਜਾਬ ਤੋਂ ਪਰਥ ਪੜਾਈ ਲਈ ਗਿਆ ਸੀ, ਜਿਸ ਦੀ ਉਮਰ ਤਕਰੀਬਨ 24 ਸਾਲ ਦੀ ਸੀ, ਪਰਿਵਾਰਿਕ ਮੈਂਬਰਾਂ ਵਲੋਂ ਕੇਂਦਰ ਸਰਕਾਰ ਤੇ ਆਸਟਰੇਲੀਆ ਸਰਕਾਰ ਕੋਲੋ ਮੰਗ ਕੀਤੀ ਕਿ ਮ੍ਰਿਤਕ ਦੇਹ ਨੂੰ ਪੰਜਾਬ ਭੇਜਣ ਨੂੰ ਲਈ ਕੋਈ ਯਤਨ ਕੀਤਾ ਜਾਵੇ।

ਕੁਦਰਤ ਦੇ ਕਹਿਰ ਵੇਖੋ ਕਿ ਅੰਮ੍ਰਿਤ ਪਾਲ ਦੀ ਮੌਤ ਵਾਲੇ ਦਿਨ ਤੋਂ ਇੱਕ ਦਿਨ ਬਾਅਦ ਉਸ ਦੀ ਨਿੱਕੀ ਭੈਣ ਦੀ ਕੁੜਮਾਈ ਦੀਆਂ ਰਸਮਾਂ ਹੋਣ ਵਾਲੀਆਂ ਸਨ ਪਰ ਅਮਿਤਪਾਲ ਦੀ ਮੌਤ ਕਾਰਨ ਦੋਨੋਂ ਪਰਿਵਾਰਾਂ ਦੀਆਂ ਖੁਸ਼ੀਆਂ ਵੀ ਗਮੀ ਵਿੱਚ ਬਦਲ ਗਈਆਂ ਹਨ।

ਹਰ ਦਿਨ ਕੋਈ ਨਾ ਕੋਈ ਅਜਿਹਾ ਮਾਮਲਾ ਸਾਹਮਣੇ ਆ ਜਾਂਦੈ ਜਿਸ ਚ ਵਿਦੇਸ਼ ਚ ਪੜ੍ਵਾਈ ਕਰਨ ਗਏ ਜਾਂ ਕੰਮਕਾਰ ਕਰਨ ਲਈ ਗਏ ਨੌਜਵਾਨ ਹਾਰਟ ਅਟੇਕ ਜਾਂ ਹਾਦਸੇ ਨਾਲ ਮਰ ਜਾਂਦੇ ਨੇ… ਪਰ ਉਨਾਂ ਦੀਆਂ ਲਾਸ਼ਾਂ ਨੂੰ ਪੰਜਾਬ ਲਿਆਉਣ ਲਈ ਪਰਿਵਾਰ ਕਈ ਕਈ ਮਹੀਨੇ ਭਟਕਦੇ ਰਹਿੰਦੇ ਨੇ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਕਿਸਾਨ ਲੀਡਰ ਹੋਏ ਰਿਹਾਅ, ਬਾਹਰ ਆਕੇ ਮਾਰੀ ਬੜਕ !

htvteam

ਦੋਸਤ ਦੇ ਘਰ ਜਾਣਾ ਨੌਜਵਾਨ ਲਈ ਹੋਇਆ ਖ਼ਤਰਨਾਕ ਸਾਬਿਤ

htvteam

ਪੋਲੀਓ ਗ੍ਰਸਤ ਕੁੜੀ ਨਾਲ ਪਿਆਰ ਕਰਨ ਦੀ ਕੁੜੀ ਦੇ ਭਰਾਵਾਂ ਨੇ ਮੁੰਡੇ ਨੂੰ ਦੇਖੋ ਕੀ ਸਜ਼ਾ ਦਿੱਤੀ

Htv Punjabi

Leave a Comment