ਮਾਮਲਾ ਹੈ ਅੰਮ੍ਰਿਤਸਰ ਵਿਖੇ ਖਾਸਾ ਅਟਾਰੀ ਰੋਡ ਤੇ ਮੌਜੂਦ ਬੀਐਸਐਫ ਦੀ ਬਟਾਲੀਅਨ 144 ਦੇ ਅੰਮ੍ਰਿਤਸਰ ਮੁੱਖ ਦਫ਼ਤਰ ਦਾ | ਜਿੱਥੇ ਮੈੱਸ ਦੇ ਕੋਲ ਸਵੇਰੇ ਤਕਰੀਬਨ 10:15 ਵਜੇ ਅਚਾਨਕ ਗੋਲ਼ੀਆਂ ਚੱਲਣੀਆਂ ਸ਼ੁਰੂ ਹੋ ਗਈਆਂ | ਜਾਣਕਾਰੀ ਮੁਤਾਬਿਕ ਇੱਕ ਜਵਾਨ ਨੇ ਭੱਜਦਿਆਂ ਹੋਇਆਂ ਕੈਂਪ ਆਪਣੇ ਸਾਥੀ ਜਵਾਨਾਂ ‘ਤੇ ਅੰਨ੍ਹੇਵਾਹ ਗੋਲ਼ੀਆਂ ‘ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਜਿਸ ਵਿਚ 6 ਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿੰਨਾਂ ‘ਚੋ ਹਸਪਤਾਲ ‘ਚ ਪੰਜ ਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ |
ਜ਼ਿਕਰਯੋਗ ਹੈ ਕਿ ਗੋਲ਼ੀਆਂ ਚਲਾਉਣ ਵਾਲੇ ਬੀਐਸਐਫ ਦੇ ਜਵਾਨ ਨੇ ਵੀ ਗੋਲੀ ਲੱਗਣ ਕਾਰਨ ਦਮ ਤੋੜ ਦਿੱਤਾ ਹੈ।
