Htv Punjabi
Punjab

ਬੀਜੇਪੀ ਅਤੇ ਆਮ ਆਦਮੀ ਪਾਰਟੀ ਵੱਲੋਂ ਫਤਿਹ ਕਿੱਟ ਖਰੀਦ ਘੁਟਾਲੇ ਦਾ ਲਗਾਇਆ ਆਰੋਪ

ਲੁਧਿਆਣਾ ਵਿੱਚ ਬੀਜੇਪੀ ਅਤੇ ਆਮ ਆਦਮੀ ਪਾਰਟੀ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਫਤਿਹ ਕਿੱਟ ਖਰੀਦ ਦੌਰਾਨ ਘੁਟਾਲੇ ਕਰਨ ਦਾ ਆਰੋਪ ਲਗਾਇਆ ਹੈ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਮਰੀਜ਼ਾਂ ਨੂੰ ਜੋ ਪੰਜਾਬ ਸਰਕਾਰ ਵੱਲੋਂ ਫਤਿਹ ਕਿਟ ਦਿੱਤੇ ਗਏ ਹਨ ਇਨ੍ਹਾਂ ਫਤਿਹ ਕਿੱਟਾਂ ਨੂੰ ਜਦੋਂ ਕੰਪਨੀਆਂ ਤੋਂ ਬਣਵਾ ਲਈ ਟੈਂਡਰ ਕੀਤੇ ਗਏ ਹਨ ਉਸ ਦੌਰਾਨ ਟੈਂਡਰ ਉਨ੍ਹਾਂ ਕੰਪਨੀਆਂ ਨੂੰ ਦਿੱਤੇ ਗਏ ਹਨ ਜੋ ਮਹਿੰਗੇ ਭਾਅ ਤੇ ਕਿੱਟ ਤਿਆਰ ਕਰ ਰਹੀ ਸੀ ਉਨ੍ਹਾਂ ਨੇ ਕਿਹਾ ਕਿ ਜਦੋਂ ਇਕ ਕੰਪਨੀ 837 ਰੁਪਏ ਦੇ ਵਿਚ ਇਕ ਬਣਵਾ ਕੇ ਦੇਣ ਨੂੰ ਤਿਆਰ ਸੀ ਤਾਂ ਇਹ ਉਸ ਤੋਂ ਮਹਿੰਗੇ ਭਾਅ ਤੇ ਤਿਆਰ ਕਰਨ ਵਾਲੀਆਂ ਕੰਪਨੀਆਂ ਤੋਂ ਕਿੱਟਾਂ ਕਿਉਂ ਖਰੀਦੀਆਂ ਗਈਆਂ। ਇਸ ਦੌਰਾਨ ਉਨ੍ਹਾਂ ਨੇ ਸਿਹਤ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਸੀਬੀਆਈ ਜਾਂਚ ਦੀ ਵੀ ਮੰਗ ਕੀਤੀ ਹੈ।

ਬੀ ਜੇ ਪੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜੇਕਰ ਕੰਪਨੀ ਸਸਤੇ ਰੇਟਾਂ ਤੇ ਕਿੱਟ ਬਣਾ ਕੇ ਦੇ ਰਹੀ ਹੈ ਤਾਂ ਉਸ ਨੂੰ ਮਹਿੰਗੇ ਭਾਅ ਤੇ ਖਰੀਦਣ ਦਾ ਕੋਈ ਮਤਲਬ ਨਹੀਂ ਬਣਦਾ ਸੀ ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਫਤਿਹ ਕਿੱਟ ਖਰੀਦ ਦਾ ਇੱਕ ਵੱਡਾ ਘੁਟਾਲਾ ਹੈ ਜਿਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਨਾਲ ਹੀ ਉਹਨਾਂ ਨੇ ਕਿਟ ਤਿਆਰ ਕਰਨ ਵਾਲੀ ਵਾਲੀ ਕੰਪਨੀ ਕੋਲ ਮੈਡੀਕਲ ਲਾਇਸੈਂਸ ਨਾ ਹੋਣ ਦਾ ਆਰੋਪ ਲਗਾਇਆ ਹੈ।

Related posts

ਫ਼ੌਜਣ ਤੇ ਫੌਜੀ ਵਿਚਾਲੇ ਹੋਇਆ ਅਜਿਹਾ ਕੰਮ; ਫੌਜੀ ਦੀ ਘਰਵਾਲੀ ਨੇ ਧੀਆਂ ਨਾਲ ਥਾਣੇ ਮੂਹਰੇ ਲਾਇਆ ਧਰਨਾ

htvteam

ਬੁਢਾਪਾ ਦੂਰ ਕਰਨ ਵਾਲੀ ਬੂਟੀ ਜੋ ਮੁਫਤ ਮਿਲਦੀ ਹੈ ਪਰ ਹਰ ਵੈਦ ਵਰਤਦੈ

htvteam

ਬੈਂਸ ਤੇ ਕੜਵਲ ਸਮਰੱਥਕ ਸ਼ਰੇਆਮ ਭਿੜੇ; ਇੱਟਾਂ-ਪੱਥਰਾਂ ਦੇ ਨਾਲ ਹਵਾਈ ਫਾਇਰਿੰਗ ਦੀ ਖ਼ਬਰ

htvteam