Htv Punjabi
Uncategorized

ਬੰਦੂਕ ਨਾਲ ਪਿਓ ਨੇ ਮੁੰਡੇ ਦੇ ਮਾਰੀ ਗੋਲੀ, ਨੂੰਹ ਨੇ ਸਹੁਰੇ ਦੀ ਖੋਲੀ ਪੋਲ

ਜਲਾਲਾਬਾਦ ਹਲਕੇ ਦੇ ਘਾਂਗਾ ਖੁਰਦ ਪਿੰਡ ‘ਚ ਸ਼ਨੀਵਾਰ ਰਾਤ ਕਰੀਬ ਸਾਢੇ ਅੱਠ ਵਜੇ ਮਾਮੂਲੀ ਵਿਵਾਦ ਦੇ ਬਾਅਦ ਬਾਜ਼ ਸਿੰਘ ਨਾਮ ਦੇ ਵਿਅਕਤੀ ਨੇ ਆਪਣੀ 12 ਬੋਰ ਦੀ ਦੋਨਾਲੀ ਬੰਦੂਕ ਨਾਲ 30 ਸਾਲ ਦੇ ਮੁੰਡੇ ਜਗਸੀਰ ਸਿੰਘ ਦੇ ਸਿਰ ‘ਤੇ ਗੋਲੀ ਮਾਰ ਦਿੱਤੀ। ਜਦੋਂ ਜ਼ਖਮੀ ਨੂੰ ਇਲਾਜ ਦੇ ਲਈ ਮੁਕਤਸਰ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ‘ਚ ਉਸ ਨੇ ਦਮ ਤੋੜ ਦਿੱਤਾ। ਪੁਲਿਸ ਵਲੋਂ ਲਾਸ਼ ਦਾ ਪੋਸਟਮਾਰਟਮ ਕਰ ਕੇ ਉਸ ਨੂੰ ਘਰ ਵਾਲਿਆ ਦੇ ਸਪੁਰਦ ਕਰ ਦਿੱਤਾ। ਇਸ ਬਾਬਤ ਇੰਸਪੈਕਟ ਬਲਕਾਰ ਸਿੰਘ ਨੇ ਦੱਸਿਆ ਕੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ। ਮਰਨ ਵਾਲੇ ਨੌਜਵਾਨ ਦੇ ਪਰਿਵਾਰ ਵਾਲਿਆਂ ਦੇ ਬਿਆਨ ‘ਤੇ ਮੁਲਜ਼ਮ ਬਾਜ਼ ਸਿੰਘ ‘ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਉਹ ਫਰਾਰ ਦੱਸਿਆ ਜਾ ਰਿਹਾ ਹੈ ਪਰ ਪੁਲਿਸ ਨੇ ਕਿਹਾ ਹੈ ਕਿ ਉਸ ਦੀ ਤਲਾਸ਼ ਜਾਰੀ ਹੈ, ਜਲਦ ਹੀ ਉਸ ਨੂੰ ਫੜ ਲਿਆ ਜਾਵੇਗਾ।

ਜਗਸੀਰ ਸਿੰਘ ਦੀ ਪਤਨੀ ਨੇ ਦੱਸਿਆ ਕੇ ਕੁੱਝ ਸਮੇਂ ਤੋਂ ਸਹੁਰਾ ਬਾਜ਼ ਸਿੰਘ ਤੇ ਪਤੀ ਜਗਸੀਰ ਸਿੰਘ ਘਰੇਲੂ ਲੜਾਈ ਦੇ ਚਲਦਿਆਂ ਅਲੱਗ-ਅਲੱਗ ਹੋ ਗਏ ਸਨ। ਸਹੁਰਾ ਸ਼ਰਾਬ ਪੀਣ ਦਾ ਆਦੀ ਸੀ। ਪਿਤਾ ਪੁੱਤਰ ‘ਚ ਛੋਟੀ-ਛੋਟੀ ਗੱਲਾਂ ਨੂੰ ਲੈ ਕੇ ਰੌਲਾ ਰਹਿੰਦਾ ਸੀ। ਰਿਸ਼ਤੇਦਾਰਾਂ ਨੇ ਦੱਸਿਆ ਕੇ ਬਾਜ਼ ਸਿੰਘ ਦਾ ਮੱਛੀ ਫਾਰਮ ਹੈ ਉਹ ਰਾਤ ਨੂੰ ਰੋਟੀ ਖਾਣ ਦੇ ਬਾਅਦ ਮੱਛੀ ਫਾਰਮ ‘ਚ ਬੰਦੂਕ ਲੈਕੇ ਜਾਂਦਾ ਸੀ। ਇਕ ਦਿਨ ਪਿਓ-ਪੁੱਤਰ ‘ਚ ਕਿਸੇ ਗੱਲ ਨੂੰ ਲੈ ਕੇ ਰੌਲਾ ਪੈ ਗਿਆ ਜਿਸ ਤੋਂ ਬਾਅਦ ਪਿਤਾ ਨੇ ਦੋਨਾਲੀ ਦੇ ਨਾਲ ਆਪਣੇ ਮੁੰਡੇ ਦੇ ਗੋਲੀ ਮਾਰੀ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਬਾਜ਼ ਸਿੰਘ ਦੀ ਭਾਲ ਵੀ ਜਾਰੀ ਹੈ।

Related posts

ਨਹੀਂ ਰਹੇ ਦੇਸ਼ ਦੇ ਉੱਘੇ ਕਾਰੋਬਾਰੀ ਰਤਨ ਟਾਟਾ, 86 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

htvteam

ਨਹਿਰ ਵਿਚੋਂ 4 ਗੁਟਕਾ ਸਾਹਿਬ ਅਤੇ ਹੋਰ ਧਾਰਮਿਕ ਸਮੱਗਰੀ ਮਿਲੀ

htvteam

ਇੰਜੀਨੀਅਰਿੰਗ ਦੇ ਬਾਅਦ ਸਰਪੰਚ ਬਣੀ ਇਸ ਬੇਟੀ ਨੇ ਪਿੰਡ ਦੀ ਬਦਲੀ ਤਕਦੀਰ, ਪ੍ਰਧਾਨ ਮੰਤਰੀ ਤੱਕ ਪੁੱਜੀ

htvteam