Htv Punjabi
Crime Punjab Video

ਭਾਬੀ ਕਮਲ ਕ/ ਤ/ਲ ਮਾਮਲੇ ਚਾ ਵੱਡਾ ਐਕਸ਼ਨ! ਮਹਿਰੋਂ ਦੀ ਗ੍ਰਿਫ਼ਤਾਰੀ ਪੱਕੀ !

ਕਮਲ ਕੌਰ ਭਾਬੀ ਹਤਿਆਕਾਂਡ ਨਾਲ ਜੁੜੀ ਵੱਡੀ ਅਪਡੇਟ

ਮੁਲਜ਼ਮ ਅੰਮ੍ਰਿਤਪਾਲ ਮਹਿਰੋਂ ਦੀ ਹਵਾਲਗੀ ਪ੍ਰਕਿਰਿਆ ਸ਼ੁਰੂ
ਪੰਜਾਬ ਪੁਲਿਸ UAE ਤੋਂ ਮੰਗੀ ਗ੍ਰਿਫਤਾਰੀ
ਇੰਟਰਨੈੱਟ ਮੀਡੀਆ ‘ਤੇ ਵਿਵਾਦਤ ਅਤੇ ਅਸ਼ਲੀਲ ਵੀਡੀਓ ਅਪਲੋਡ ਕਰਨ ਵਾਲੀ ਲੁਧਿਆਣਾ ਦੇ ਲਕਸ਼ਮਣ ਨਗਰ ਦੀ ਨਿਵਾਸੀ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀ ਹੱਤਿਆ ਦੇ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਸੰਯੁਕਤ ਅਰਬ ਅਮੀਰਾਤ (UAE) ਤੋਂ ਭਾਰਤ ਲਿਆਉਣ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਬਠਿੰਡਾ ਪੁਲਿਸ ਨੇ ਬੀਤੇ ਦਿਨ ਪੰਜਾਬ ਪੁਲਿਸ ਦੇ ਬਿਊਰੋ ਆਫ਼ ਇਨਵੈਸਟਿਗੇਸ਼ਨ (BOI) ਨੂੰ ਇਕ ਵਿਸਤ੍ਰਿਤ ਰਿਪੋਰਟ ਸੌਂਪ ਕੇ ਮਹਿਰੋਂ ਦੀ ਹਵਾਲਗੀ ਦੀ ਅਧਿਕਾਰਤ ਮੰਗ ਕੀਤੀ ਹੈ।ਕੌਮ ਦੇ ਰਾਖੇ ਨਾਮਕ ਸੰਗਠਨ ਦਾ ਮੁਖੀ ਅੰਮ੍ਰਿਤਪਾਲ ਸਿੰਘ ਮਹਿਰੋਂ ਇਸ ਸਨਸਨੀਖੇਜ਼ ਹੱਤਿਆਕਾਂਡ ਦਾ ਮਾਸਟਰਮਾਈਂਡ ਮੰਨਿਆ ਜਾ ਰਿਹਾ ਹੈ। ਪੁਲਿਸ ਨੇ 17 ਜੂਨ ਨੂੰ ਸਥਾਨਕ ਅਦਾਲਤ ਤੋਂ ਉਸ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਵੀ ਪ੍ਰਾਪਤ ਕਰ ਲਿਆ ਸੀ। ਦੋਸ਼ ਹੈ ਕਿ ਮਹਿਰੋਂ ਨੇ ਇੰਟਰਨੈੱਟ ਮੀਡੀਆ ‘ਤੇ ਹੱਤਿਆ ਦੀ ਜ਼ਿੰਮੇਵਾਰੀ ਲੈਂਦਿਆਂ ਵੀਡੀਓ ਤੇ ਆਡੀਓ ਕਲਿੱਪ ਪੋਸਟ ਕੀਤੀਆਂ, ਜਿਨ੍ਹਾਂ ਵਿਚ ਧਮਕੀਆਂ ਤੇ ਇਤਰਾਜ਼ਯੋਗ ਟਿੱਪਣੀਆਂ ਵੀ ਸ਼ਾਮਲ ਸਨ।

ਐਸਐਸਪੀ ਅਮਨੀਤ ਕੌਂਡਲ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਪੁਲਿਸ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ਨੂੰ ਪੱਤਰ ਭੇਜਿਆ ਗਿਆ ਹੈ, ਜਿਸ ਵਿਚ ਹੱਤਿਆ ਤੇ ਮੁਲਮਜ਼ ਦੀ ਭੂਮਿਕਾ ਨਾਲ ਜੁੜੀ ਸਾਰੀ ਜਾਣਕਾਰੀ ਦਿੱਤੀ ਗਈ ਹੈ। ਇਹ ਪੱਤਰ ਇੰਟਰਪੋਲ ਦੀ ਮਦਦ ਨਾਲ ਉਸ ਦੀ ਵਿਦੇਸ਼ ‘ਚ ਗ੍ਰਿਫਤਾਰੀ ਲਈ ਮਹੱਤਵਪੂਰਨ ਸਾਬਿਤ ਹੋਵੇਗਾ। ਹਾਲਾਂਕਿ ਉਨ੍ਹਾਂ ਪੱਤਰ ਦੀ ਵਿਸਤ੍ਰਿਤ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ।

ਦੱਸ ਦੇਈਏ ਕਿ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀ ਹੱਤਿਆ ਬੀਤੀ 9 ਅਤੇ 10 ਜੂਨ ਦੀ ਮੱਧ ਰਾਤ ਨੂੰ ਕੀਤੀ ਗਈ ਸੀ। ਅਮ੍ਰਿਤਪਾਲ ਮਹਿਰੋਂ ਨੇ ਆਪਣੇ ਸਾਥੀਆਂ ਜਸਪ੍ਰੀਤ ਸਿੰਘ ਤੇ ਨਿਮਰਤਜੀਤ ਸਿੰਘ ਦੇ ਨਾਲ ਮਿਲ ਕੇ ਕੰਚਨ ਦੀ ਕਾਰ ‘ਚ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਉਸ ਦਾ ਸਰੀਰ ਭੁੱਚੋ ਸਥਿਤ ਆਦਰਸ਼ ਮੈਡੀਕਲ ਲੇਜ ਤੇ ਹਸਪਤਾਲ ਦੀ ਕਾਰ ਪਾਰਕਿੰਗ ‘ਚ ਛੱਡ ਕੇ ਫਰਾਰ ਹੋ ਗਏ ਸਨ ਜੋ ਕਿ 11 ਜੂਨ ਦੀ ਸ਼ਾਮ ਨੂੰ ਬਰਾਮਦ ਹੋਇਆ ਸੀ। ਪੁਲਿਸ ਅਨੁਸਾਰ, ਕੰਚਨ ਦੀ ਇੰਟਰਨੈੱਟ ਮੀਡੀਆ ਪੋਸਟਾਂ ਨੂੰ ਲੈ ਕੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਹਵਾਲਾ ਦੇ ਕੇ ਇਹ ਹੱਤਿਆ ਕੀਤੀ ਗਈ। ਇਸਨੂੰ “ਅਣ-ਅਧਿਕਾਰਤ ਨੈਤਿਕ ਪੁਲਿਸਿੰਗ” (ਮੋਰਲ ਪੁਲਿਸਿੰਗ) ਦਾ ਨਾਂ ਦਿੱਤਾ ਗਿਆ ਹੈ।

ਹੁਣ ਤੱਕ ਇਸ ਮਾਮਲੇ ‘ਚ ਪੰਜ ਲੋਕਾਂ ਨੂੰ ਮੁਲਜ਼ਮ ਬਣਾਇਆ
ਜਸਪ੍ਰੀਤ ਸਿੰਘ ਤੇ ਨਿਮਰਤਜੀਤ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਮਹਿਰੋਂ ਅਜੇ ਵੀ ਯੂਏਈ ‘ਚ ਲੁਕਿਆ ਹੋਇਆ ਹੈ। ਇਕ ਹੋਰ ਮੁਲਜ਼ਮ ਰਣਜੀਤ ਸਿੰਘ, ਜੋ ਕਿ ਤਰਨਤਾਰਨ ਦਾ ਨਿਵਾਸੀ ਹੈ, ਫਰਾਰ ਹੈ। ਉਸ ਦੇ ਖ਼ਿਲਾਫ਼ ਲੁਕਆਉਟ ਸਰਕੂਲਰ ਜਾਰੀ ਕੀਤਾ ਗਿਆ ਹੈ। ਪੁਲਿਸ ਅਨੁਸਾਰ, ਰਣਜੀਤ ਨੇ ਹੀ ਮਹਿਰੋਂ ਨੂੰ ਅੰਮ੍ਰਿਤਸਰ ਪਹੁੰਚਾਉਣ ‘ਚ ਮਦਦ ਕੀਤੀ ਸੀ। ਇਸਦੇ ਨਾਲ ਹੀ, ਉਸਨੂੰ ਅੰਮ੍ਰਿਤਸਰ ਛੱਡਣ ‘ਚ ਸਹਾਇਤਾ ਕਰਨ ਵਾਲੇ ਪੰਜਵੇਂ ਮੁਲਜ਼ਮ ਦੀ ਪਛਾਣ ਅਜੇ ਤਕ ਨਹੀਂ ਹੋ ਸਕੀ। ਐਸਐਸਪੀ ਕੌਂਡਲ ਨੇ ਦੱਸਿਆ ਕਿ ਰਣਜੀਤ ਸਿੰਘ ਦੀ ਤਲਾਸ਼ ‘ਚ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ ਤੇ ਜਲਦੀ ਹੀ ਉਸਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਗਰਾਓਂ ਵਿਖੇ ਸਫਾਈ ਕਰਮਚਾਰੀਆਂ ਵਲੋਂ 2 ਦਿਨ ਦੀ ਹੜਤਾਲ

htvteam

ਭਲੇ ਹੀ ਸਾਰੀਆਂ ਕਰੇਨਾਂ ਲਾ ਦਿਓ, ਪਰ ਘਰਾਂ ਦੇ ਬਾਹਰ ਅਤੇ ਸੜਕਾਂ ‘ਤੇ ਵਾਹਨ ਖੜੇ ਨਹੀਂ ਹੋਣੇ ਚਾਹੀਦੇ : ਹਾਈਕੋਰਟ

Htv Punjabi

ਇਕ ਗਲਾਸ ਪੀਂਦੇ ਸਾਰ ਅਸਰ ਸ਼ੁਰੂ ਹੋਏਗਾ

htvteam

Leave a Comment