Htv Punjabi
Punjab

ਭਲੇ ਹੀ ਸਾਰੀਆਂ ਕਰੇਨਾਂ ਲਾ ਦਿਓ, ਪਰ ਘਰਾਂ ਦੇ ਬਾਹਰ ਅਤੇ ਸੜਕਾਂ ‘ਤੇ ਵਾਹਨ ਖੜੇ ਨਹੀਂ ਹੋਣੇ ਚਾਹੀਦੇ : ਹਾਈਕੋਰਟ

ਚੰਡੀਗੜ੍ਹ : ਇੱਥੋਂ ਦੇ ਰਿਹਾਈਸ਼ੀ ਇਲਾਕਿਆਂ ਵਿੱਚ ਘਰ ਦੇ ਬਾਹਰ ਸੜਕ ‘ਤੇ ਵਾਹਨ ਖੜੇ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਹੋਵੇਗੀ l ਪੰਜਾਬ ਹਰਿਆਣਾ ਹਾਈਕੋਰਟ ਨੇ ਯੂਟੀ ਪੁਲਿਸ ਨੂੰ ਦੋ ਟੂਕ ਸ਼ਬਦਾਂ ਵਿੱਚ ਹੁਕਮ ਦਿੱਤਾ ਹੈ ਕਿ ਭਲੇ ਹੀ ਆਪਣੀ ਸਾਰੀ ਕਰੇਨਾਂ ਲਾ ਦਿਓ ਪਰ ਵਾਹਨਾਂ ਨੂੰ ਟੌ ਕਰ ਲੈ ਜਾਓ ਤਾਂ ਕਿ ਲੋਕਾਂ ਨੂੰ ਰਸਤਾ ਮਿਲਣਾ ਸਾਫ ਹੋ ਸਕੇ l ਸ਼ੁੱਕਰਵਾਰ ਨੂੰ ਟਰੈਫਿਕ ਨੂੰ ਲੈ ਕੇ ਇੱਕ ਮਾਮਲੇ ਦੀ ਸੁਣਵਾਈ ਦੇ ਦੌਰਾਨ ਇਸ ਕੇਸ ਵਿੱਚ ਕੋਰਟ ਦਾ ਸਹਿਯੋਗ ਕਰ ਰਹੀ ਸੀਨੀਅਰ ਐਡਵੋਕੇਟ ਰੀਟਾ ਕੋਹਲੀ ਨੇ ਹਾਈਕੋਰਟ ਦੇ ਸਾਹਮਣੇ ਮੁੱਦਾ ਰੱਖਿਆ l ਉਨ੍ਹਾਂ ਨੇ ਦੱਸਿਆ ਕਿ ਲੋਕਾਂ ਨੇ ਘਰਾਂ ਦੇ ਸਾਹਮਣੇ ਦੇ ਖਾਲੀ ਸਥਾਨਾਂ ‘ਤੇ ਗਰੀਨ ਏਰੀਆ ਬਣਾ ਕੇ ਕਬਜ਼ਾ ਕੀਤਾ ਹੋਇਆ ਹੈ ਅਤੇ ਆਪਣੇ ਵਾਹਨਾਂ ਨੂੰ ਸੜਕ ‘ਤੇ ਖੜਾ ਕਰ ਦਿੰਦੇ ਹਨ l ਸੜਕੇ ਦੇ ਦੋਨੋਂ ਪਾਸੇ ਇਸ ਤਰ੍ਹਾਂ ਖੜੇ ਵਾਹਨਾਂ ਦੇ ਕਾਰਨ ਹੋਰ ਵਾਹਨਾਂ ਦਾ ਲੰਘਣਾ ਤੱਕ ਮੁਸ਼ਕਿਲ ਹੋ ਜਾਂਦਾ ਹੈ l ਇਸ ‘ਤੇ ਜਸਟਿਸ ਅਮੋਲ ਰਤਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਸ਼ਹਿਰ ਦੇ ਰਿਹਾਈਸ਼ੀ ਇਲਾਕਿਆਂ ਵਿੱਚ ਘਰਾਂ ਦੇ ਬਾਹਰ ਬਣਾਏ ਗਏ ਗਰੀਨ ਏਰੀਏ ਦੇ ਰੂਪ ਵਿੱਚ ਕਬਜ਼ੇ ਹਟਾਉਣ ਦੇ ਹੁਕਮ ਦਿੱਤੇ ਸਨ l ਇਸ ਹੁਕਮ ‘ਤੇ ਬੈਂਚ ਰੋਕ ਲਾ ਚੁੱਕੀ ਹੈ, ਇਸ ਲਈ ਇਸ ਵਿਸ਼ੇ ‘ਤੇ ਬੈਂਚ ਵਿੱਚ ਬੈਠ ਕੇ ਸੁਣਵਾਈ ਨਹੀਂ ਕਰ ਸਕਦੇ l ਇਸ ‘ਤੇ ਜਸਟਿਸ ਰਾਜੀਵ ਸ਼ਰਮਾ ਨੇ ਕਿਹਾ ਕਿ ਉਹ ਸੜਕ ਕਿਨਾਰੇ ਵਾਹਨ ਪਾਰਕ ਕਰਨ ‘ਤੇ ਰੋਕ ਲਾ ਰਹੇ ਹਨ, ਜਿਸ ਦਾ ਉਸ ਮਾਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ l

Related posts

ਹੁਣੇ ਹੁਣੇ ਮੌਸਮ ਨੂੰ ਲੈਕੇ ਹੋਈ ਨਵੀਂ ਭਵਿੱਖਬਾਣੀ ?

htvteam

ਜਵਾਨ ਪੁੱਤ ਸਾਹਮਣੇ 4 ਬਦਮਾਸ਼ ਮਾਂ ਨਾਲ ਕਰ ਗਏ ਧੱਕਾ; ਕੈਮਰੇ ਸਾਹਮਣੇ ਦੱਸੀ ਸਾਰੀ ਖ਼ੌਫਨਾਕ ਘਟਨਾ

htvteam

ਨੂੰਹ ਨੇ ਮਾਂ ਨਾਲ ਮਿਲ ਕੇ ਟੰ-ਗਤੀ ਸੱਸ! ਕੁੱਟ-ਕੁੱਟ ਲਾਲ ਕ-ਰਤੀ ਗੋਲ-ਮਟੋਲ ਸੱਸ ?

htvteam

Leave a Comment