Htv Punjabi
Punjab Video

ਮਹਿਲਾ ਵਕੀਲ ਦੇ ਪੱਟੇ ਬਾਲ, ਕੀਤਾ ਕੁਟਾਪਾ !

ਸਾਹਨੇਵਾਲ ਤੋਂ ਮਾਇਨਿੰਗ ਮਾਫੀਆ ਨਾਲ ਪਿੰਡ ਵਾਸੀਆਂ ਦੀ ਲੜਾਈ
ਮਹਿਲਾ ਵਕੀਲ ਨੇ ਕੁੱਟਮਾਰ ਦੇ ਲਗਾਏ ਸੀ ਇਲਜ਼ਾਮ
ਮੰਤਰੀ ਸਾਬ੍ਹ ਨੇ ਕਿਹਾ ਕਾਨੂੰਨ ਹੱਥ ਚ ਲੈਣਾ ਗ਼ਲਤ, ਦਿੱਤੀ ਜਾਵੇ ਸ਼ਿਕਾਇਤ
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਵੀ ਸੂ-ਮੋਟੋ ਨੋਟਿਸ ਲਿਆ
ਲੁਧਿਆਣਾ ਦੇ ਸਾਹਨੇਵਾਲ ਪਿੰਡ ਦੇ ਵਿੱਚ ਬੀਤੇ ਦਿਨ ਲੜਾਈ ਝਗੜੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਮਹਿਲਾ ਵਕੀਲ ਇਲਜ਼ਾਮ ਲਗਾ ਰਹੀ ਹੈ ਕਿ ਪਿੰਡ ਦੇ ਵਿੱਚ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਵੱਲੋਂ ਪਿੰਡ ਦੇ ਲੋਕਾਂ ਨਾਲ ਕੁੱਟਮਾਰ ਕੀਤੀ ਗਈ ਹੈ ਜਿੱਥੇ ਕਾਫੀ ਲੰਬੇ ਸਮੇਂ ਤੋਂ ਧਰਨਾ ਪ੍ਰਦਰਸ਼ਨ ਵੀ ਚੱਲ ਰਿਹਾ ਸੀ ਇਸ ਮਾਮਲੇ ਨੂੰ ਲੈ ਕੇ ਹੁਣ ਕੈਬਿਨਟ ਮੰਤਰੀ ਅਤੇ ਸਾਨੇਵਾਲ ਹਲਕੇ ਤੋਂ ਐਮਐਲਏ ਹਰਦੀਪ ਸਿੰਘ ਮੁੰਡੀਆਂ ਦੀ ਸਫਾਈ ਵੀ ਸਾਹਮਣੇ ਆਈ।

ਉਹਨਾਂ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਕਾਨੂੰਨੀ ਕੰਮ ਦੇ ਵਿੱਚ ਵਿਘਨ ਨਹੀਂ ਪਾਣਾ ਚਾਹੀਦਾ। ਕਿਹਾ ਕਿ ਜੇਕਰ ਕੋਈ ਗੈਰ ਕਾਨੂੰਨੀ ਕੰਮ ਹੁੰਦਾ ਹੈ ਤਾਂ ਇਸ ਸਬੰਧੀ ਸ਼ਿਕਾਇਤ ਲੁਧਿਆਣਾ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਡੀਸੀ ਲੁਧਿਆਣਾ ਨੂੰ ਦਿੱਤੀ ਜਾਵੇ ਨਾ ਕਿ ਖੁਦ ਜਾ ਕੇ ਉਹਨਾਂ ਨੂੰ ਰੋਕਿਆ ਜਾਵੇ ਉਹਨਾਂ ਕਿਹਾ ਕਿ ਜੇਕਰ ਕੋਈ ਰਾਤ ਨੂੰ ਗੈਰ ਕਾਨੂੰਨੀ ਮਾਈਨਿੰਗ ਕਰਦਾ ਹੈ ਤਾਂ ਉਹ ਗਲਤ ਹੈ ਪਰ ਉਹਨਾਂ ਕਿਹਾ ਕਿ ਜੇਕਰ ਦਿਨ ਦੇ ਵਿੱਚ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਤਾਂ ਉਸ ਨੂੰ ਰੋਕਣਾ ਵੀ ਗਲਤ ਹੈ।

ਇਸ ਤੋਂ ਪਹਿਲਾਂ ਬੀਤੇ ਦਿਨ ਪਿੰਡ ਦੀ ਹੀ ਮਹਿਲਾ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਕਰਕੇ ਕਿਹਾ ਗਿਆ ਸੀ ਕਿ ਸਾਡੇ ਪਿੰਡ ਦੇ ਵਿੱਚੋਂ ਗੈਰ ਕਾਨੂੰਨੀ ਟਿੱਪਰ ਨਿਕਲ ਰਹੇ ਨੇ ਜਿਨਾਂ ਦੀ ਫਿਟਨੈਸ ਵੀ ਖਤਮ ਹੋ ਚੁੱਕੀ। ਉਹਨੇ ਕਿਹਾ ਕਿ ਪਿਛਲੇ ਡੇਢ ਮਹੀਨੇ ਤੋਂ ਅਸੀਂ ਧਰਨੇ ਤੇ ਬੈਠੇ ਸੀ ਅਤੇ ਬੀਤੇ ਦਿਨ ਟਿੱਪਰ ਚਾਲਕਾਂ ਵੱਲੋਂ ਸਾਡੇ ਤੇ ਹਮਲਾ ਕਰ ਦਿੱਤਾ ਗਿਆ ਹੈ। ਲੜਾਈ ਝਗੜੇ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਵੀ ਹੋ ਰਹੀ ਹੈ ਪਿੰਡ ਦੇ ਲੋਕਾਂ ਵੱਲੋਂ ਧਰਨਾ ਲਗਾਇਆ ਗਿਆ ਹੈ। ਪਿੰਡ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਰੇਤੇ ਦੀ ਮਾਈਨਿੰਗ ਸਾਡੇ ਪਿੰਡ ਦੇ ਵਿੱਚੋਂ ਨਜਾਇਜ਼ ਢੰਗ ਦੇ ਨਾਲ ਹੋ ਰਹੀ। ਉਹਨਾਂ ਨੇ ਕਿਹਾ ਕਿ ਜਿਸ ਤੇ ਪ੍ਰਸ਼ਾਸਨ ਕੋਈ ਕਦਮ ਨਹੀਂ ਚੁੱਕ ਰਿਹਾ ਲੰਬੇ ਸਮੇਂ ਤੋਂ ਸਾਡਾ ਧਰਨਾ ਜਾਰੀ ਹੈ। ਜਿਸ ਨੂੰ ਲੈ ਕੇ ਅੱਜ ਕੈਬਨਟ ਮੰਤਰੀ ਵੱਲੋਂ ਸਫਾਈ ਦਿੱਤੀ ਗਈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰਵਾਲੀ ਦੇ ਹੱਥ ‘ਚ ਆਈ ਅਜਿਹੀ ਚੀਜ਼ ਫੇਰ ਕਰਤਾ ਓਹੀ ਕੰਮ

htvteam

ਅਮਰ ਨੂਰੀ ਮਿਲੀ ਧਮਕੀ, ਘਬਰਾਈ ਨੂਰੀ ਨੇ ਥਾਣੇ ਕੀਤਾ ਫੋਨ

htvteam

ਕੋਈ ਵੀ ਮਾੜੀ ਆਦਤ ਛੱਡਣ ਦਾ ਦੇਸੀ ਤੇ ਪੁਰਾਣਾ ਘੈਂਟ ਨੁਸਕਾ

htvteam

Leave a Comment