ਬਟਾਲਾ ਦੇ ਨਜਦੀਕ ਪੋਲਟਰੀ ਫਾਰਮ ਚਲਾ ਰਹੇ ਸਾਬਕਾ ਲੈਫਟੀਨੈਂਟ ਕਰਨਲ ਜਗਜੀਤ ਸਿੰਘ ਸਾਹੀ ਨੇ ਦੱਸਿਆ ਕਿ ਭਾਵੇ ਕਿ ਦੇਸ਼ ਦੇ ਕੁਝ ਇਲਾਕਿਆਂ ਚ ਬਰਡ ਫਲੂ ਦੇ ਮਾਮਲੇ ਸਾਮਣੇ ਆਏ ਹਨ ਲੇਕਿਨ ਹੁਣ ਤਕ ਪੰਜਾਬ ਚ ਐਸਾ ਇਕ ਵੀ ਮਾਮਲਾ ਸਾਮਣੇ ਨਹੀਂ ਆਇਆ ਹੈ ਅਤੇ ਉਸ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਪੰਜਾਬ ਚ ਬਰਡ ਫਲੂ ਨਹੀਂ ਹੈ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਐਸੀ ਕੋਈ ਸਥਿਤੀ ਨਾ ਹੋਵੇ ਉਹਨਾਂ ਵਲੋਂ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਜੋ ਫਾਰਮ ਸ਼ੈਡ ਏਰੀਆ ਹੈ ਜਿਹਨਾਂ ਚ ਬਰ੍ਡ੍ਸ ਹਨ ਉਥੇ ਸੁਰੱਖਿਆ ਉਪਾਅ ਵਰਤੇ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਪੂਰੀ ਤਰ੍ਹਾਂ ਧਿਆਨ ਰੱਖਿਆ ਜਾ ਰਿਹਾ ਹੈ ।

ਇਸ ਦੇ ਨਾਲ ਹੀ ਪੋਲਟਰੀ ਫਾਰਮ ਮਲਿਕ ਦਾ ਕਹਿਣਾ ਹੈ ਕਿ ਇਸ ਬਰਡ ਫਲੂ ਦਾ ਰੌਲਾ ਸਾਲ 2006 ਚ ਪਹਿਲੀ ਵਾਰ ਸਾਮਣੇ ਆਇਆ ਸੀ ਅਤੇ ਉਦੋਂ ਤੋਂ ਲੈਕੇ ਕਈ ਵਾਰ ਇਸ ਰੌਲੇ ਕਾਰਨ ਉਹਨਾਂ ਦੇ ਕਾਰੋਬਾਰ ਤੇ ਬਹੁਤ ਬੁਰਾ ਅਸਰ ਹੋਇਆ ਅਤੇ ਇਸ ਵਾਰ ਵੀ ਉਸ ਦਾ ਅਸਰ ਹੋਣਾ ਸ਼ੁਰੂ ਹੈ ਭਾਵੇ ਕਿ ਪੰਜਾਬ ਸਰਕਾਰ ਵਲੋਂ ਅਤੇ ਉਹਨਾਂ ਵਲੋਂ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪੰਜਾਬ ਚ ਕੋਈ ਬਰਡ ਫਲੂ ਦਾ ਮਾਮਲਾ ਸਾਮਣੇ ਨਹੀਂ ਆਇਆ ਹੈ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਜੇਕਰ ਬਰਡ ਫਲੂ ਦੇ ਪ੍ਰਭਾਵ ਦੀ ਗੱਲ ਹੋਵੇ ਤਾ ਉਹ ਉਹਨਾਂ ਤੇ ਹੋਵੇਗਾ ਜੋ ਸਿੱਧੇ ਤੌਰ ਤੇ ਜਿੰਦੇ ਬਰਡ ਦੇ ਸੰਪਰਕ ਚ ਹੈ ਜਿਵੇ ਕਿ ਉਹ ਖੁਦ ਅਤੇ ਉਹਨਾਂ ਦਾ ਸਟਾਫ ਮਗਰ ਅਤੇ ਮੀਟ ਅਤੇ ਅੰਡੇ ਖਾਣ ਵਾਲਿਆਂ ਨੂੰ ਇਸ ਦਾ ਕੋਈ ਅਸਰ ਨਹੀਂ ਹੈ ਇਸ ਲਈ ਲੋਕਾਂ ਨੂੰ ਇਸ ਦੀ ਦਹਿਸ਼ਤ ਚ ਨਹੀਂ ਆਉਣਾ ਚਾਹੀਦਾ |

ਉਧਰ ਇਸ ਮਾਮਲੇ ਚ ਸੀਨੀਅਰ ਵੇਟਨਰੀ ਅਫਸਰ ਡਾਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਉਹਨਾਂ ਦੇ ਵਿਭਾਗ ਦੇ ਅਧਿਕਾਰੀਆਂ ਵਲੋਂ ਬੀਤੇ ਕਲ ਹੀ ਇਹ ਸਾਫ ਤੌਰ ਤੇ ਬਿਆਨ ਦਿਤਾ ਗਿਆ ਹੈ ਕਿ ਪੰਜਾਬ ਭਰ ਚ ਬਰਡ ਫਲੂ ਦਾ ਕੋਈ ਮਾਮਲਾ ਸਾਮਣੇ ਨਹੀਂ ਆਇਆ ਹੈ ਅਤੇ ਉਸ ਦੇ ਬਾਵਜੂਦ ਜੋ ਸਤਰਕਤਾ ਵਰਤਦੇ ਹੋਏ ਪਸ਼ੂ ਪਾਲਣ ਵਿਭਾਗ ਅਤੇ ਜੰਗਲੀ ਜੀਵ ਵਿਭਾਗ ਆਪਣੇ ਤੌਰ ਤੇ ਪੰਜਾਬ ਚ ਕਈ ਨਵੀਆਂ ਗਾਈਡਲਾਈਨਜ ਜਾਰੀ ਕੀਤੀਆਂ ਗਈਆਂ ਹਨ ਉਹਨਾਂ ਵਲੋਂ ਜਮੀਨੀ ਤੌਰ ਤੇ ਉਸ ਤਹਿਤ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਬਰਡ ਫਲੂ ਦੇ ਬਚਾਵ ਲਈ ਪੋਲਟਰੀ ਫਾਰਮ ਚ ਵੀ ਜੋ ਅਤਾਹੀਅਤ ਦੇ ਤੌਰ ਤੇ ਲੋੜ ਹੈ ਉਸ ਬਾਰੇ ਦੱਸਿਆ ਜਾ ਰਿਹਾ ਹੈ ਅਤੇ ਉਹਨਾਂ ਦੀ ਵੇਟਨਰੀ ਡਾਕਟਰਾਂ ਦੀ ਟੀਮਾਂ ਵਲੋਂ ਇਸ ਮਾਮਲੇ ਚ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਨੂੰ ਵੀ ਇਸ ਦਹਿਸ਼ਤ ਦੇ ਪ੍ਰਭਾਵ ਹੇਠ ਨਹੀਂ ਆਉਣਾ ਚਾਹੀਦਾ |
