ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਇਸ ਬਾਰ ਕਰੋਨਾ ਦੇ ਕਾਰਨ ਯੂਏਈ ‘ਚ ੧੯ ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਮਹੇਂਦਰ ਸਿੰਘ ਧੋਨੀ ਦੀ ਟੀਮ ਚੇਨੱਈ ਸੁਪਰ ਕਿੰਗਜ ਦੇ ਦੋ ਖਿਡਾਰੀ ਅਤੇ 11 ਸਟਾਫ ਦੇ ਮੈਂਬਰ ਕਰੋਨਾ ਹੋਣ ਦੇ ਕਾਰਨ ਸਾਰਿਆਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਸਨ। ਟੀਮ ਦੇ ਮੈਂਬਰ ਸੁਰੇਸ਼ ਰੈਨਾ ਵੀ ਟੂਰਨਾਂਮੈਂਟ ਛੱਡ ਕੇ ਮੁੜ ਆਏ ਹਨ। ਇਸ ਦਾ ਮੁੱਖ ਕਾਰਨ ਪਤਾ ਨਹੀਂ ਚੱਲ ਸਕਿਆ ਹੈ ਪਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰੈਨਾ ਨੂੰ ਕਪਤਾਨ ਮਹਿੰਦਰ ਸਿੰਘ ਧੋਨੀ ਵਰਗਾ ਹੋਟਲ ‘ਚ ਰੂਮ ਨਹੀਂ ਮਿਲਣ ਤੋਂ ਨਰਾਜ਼ ਸਨ।
ਉਥੇ ਹੀ ਸੀਐੱਸਕੇ ਟੀਮ ਦੇ ਮਾਲਿਕ ਅਤੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਐੱਨ ਸ਼੍ਰੀਨਿਵਾਸ ਵੀ ਰੈਨਾ ਤੋਂ ਇਸ ਗੱਲ ਕਰਕੇ ਗੁੱਸਾ ਨਜ਼ਰ ਆ ਰਹੇ ਹਨ। ਉਹਨਾਂ ਨੇ ਕਿਹਾ ਹੈ ਉਹਨਾਂ ਨੂੰ ਜਲਦ ਹੀ ਸਮਝ ਆ ਜਾਵੇਗੀ ਕੇ ਉਹ ਕਿੰਨਾਂ ਕੁੱਝ ਗਵਾ ਰਹੇ ਹਨ, ਖਾਸ ਕਰਕੇ ਪੈਸਾ। ਖਬਰਾਂ ਦੀ ਮੰਨੀਏ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਰੈਨਾ ਦੇ ਸਿਰ ‘ਤੇ ਸਫਲਤਾ ਸਿਰ ਚੜ੍ਹ ਕੇ ਬੋਲ ਰਹੀ ਹੈ।
ਕਾਬਿਲੇਗੌਰ ਹੈ ਕਿ ਪਿਛਲੇ ਦਿਨੀਂ ਮਹੇਂਦਰ ਸਿੰਘ ਧੋਨੀ ਵੱਲੋਂ ਇੰਟਰਨੈਸ਼ਲ ਮੈਚ ਖੇਡਣ ਤੋਂ ਸੰਨਿਆਸ ਲੈ ਲਿਆ ਗਿਆ ਸੀ ਜਿਸ ਤੋਂਂ ਬਾਅਦ ਰੈਨਾ ਵੱਲੋਂ ਵੀ ਸੰਨਿਆਸ ਦਾ ਐਲਾਨ ਕਰ ਦਿੱਤਾ ਗਿਆ ਸੀ।