Htv Punjabi
Punjab Sport

ਲਓ ਜੀ ਹੋ ਜਾਓ ਤਿਆਰ! ਨਵੇਂ ਸਾਲ ‘ਤੇ ਕੈਪਟਨ ਨੇ ਪੰਜਾਬੀਆਂ ਤੋਂ ਮੰਗ ਲਈ ਆਹ ਚੀਜ਼

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਸਾਲ ਲਈ ਰਾਜ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ, ਨਾਲ ਹੀ 2020 ਦੇ ਲਈ ਸੰਕਲਪ ਵੀ ਨਿਰਧਾਰਿਤ ਕੀਤਾ ਹੈ l ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਨਵੇਂ ਸਾਲ ਵਿੱਚ ਪੰਜਾਬ ਤਰੱਕੀ ਦਾ ਨਵਾਂ ਪੇਜ਼ ਲਿਖੇਗਾ l ਮੁੱਖ ਮੰਤਰੀ ਨੇ ਨਵੇਂ ਸਾਲ ਵਿੱਚ ਰਾਜ ਦੇ ਯੂਨੀਵਰਸਲ ਵਿਕਾਸ ਦੇ ਲਈ ਪ੍ਰਦੇਸ਼ਵਾਸੀਆਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ l ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਦੇ ਲਈ ਸਾਲ 2020 ਵਿੱਚ ਪੰਜਾਬ ਨੂੰ ਵਿੱਤੀ ਸੰਕਟਾਂ ਤੋਂ ਬਾਹਰ ਲਿਆਉਣਾ ਸਭ ਤੋਂ ਵੱਡੀ ਚੁਣੌਤੀ ਹੋਵੇਗੀ l ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਜਨਤਾ ਨਾਲ ਕੀਤੇ ਹੋਏ ਅੱਧੇ ਤੋਂ ਜ਼ਿਆਦਾ ਵਾਅਦੇ ਪੂਰੇ ਕੀਤੇ ਹਨ ਅਤੇ ਬਾਕੀ ਦੇ ਵਾਅਦੇ ਵੀ ਜਲਦੀ ਪੂਰੇ ਕੀਤੇ ਜਾਣਗੇ l ਮੁੱਖ ਮੰਤਰੀ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਸ ਧਰਮ, ਨਿਰਪਖਤਾ, ਧਾਰਮਿਕ ਅਤੇ ਰਾਸ਼ਟਰੀ ਏਕਤਾ ਦੀ ਰੱਖਿਆ ਲਈ ਇੱਕਠੇ ਹੋ ਕੇ ਪੂਰੇ ਜੋਸ਼ ਨਾਲ ਕੰਮ ਕਰਨ ਦੀ ਵੱਚਨਬਧਤਾ ਨਾਲ ਨਵੇਂ ਸਾਲ ਦਾ ਸਵਾਗਤ ਕਰਨ l ਉਨ੍ਹਾਂ ਉਮੀਦ ਕੀਤੀ ਕਿ ਸਾਰੇ ਲੋਕ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਂਵਾਂ ‘ਤੇ ਚੱਲਣਗੇ l

Related posts

1 ਜਨਾਨੀ 5 ਬੰਦਿਆ ਨਾਲ ਕਰ ਰਹੀ ਦੀ ਗਲਤ

htvteam

ਕਬਜ਼ਾ ਛੁਡਵਾਉਣ ਗਿਆ DCP ਹੋਇਆ ਤੱਤਾ; ਕੱਢ’ਤੀਆਂ ਗਾਲ੍ਹਾਂ

htvteam

ਲਓ ਹੁਣ ਜਲਦ ਹੋਊ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ? ਪੁਲਿਸ ਨੇ ਬਣਾ ਲਿਆ Plan B

htvteam

Leave a Comment