Htv Punjabi
Punjab Video

ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਵੱਡਾ ਫੈਸਲਾ; ਜ਼ੀਰਾ ਸ਼ਰਾਬ ਫੈਕਟਰੀ ਹਮੇਸ਼ਾਂ ਲਈ ਬੰਦ

ਇਸ ਵੇਲੇ ਦੀ ਵੱਡੀ ਖਬਰ ਮੁੱਖ ਮੰਤਰੀ ਦਫਤਰ ਤੋਂ ਆ ਰਹੀ ਹੈ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਵੱਡਾ ਹੁਕਮ ਜਾਰੀ ਕੀਤਾ ਹੈ | ਪੰਜਾਬ ਸਰਕਾਰ ਨੇ ਜ਼ੀਰਾ ‘ਚ ਲੱਗੀ ਮਾਲਬਰੌਜ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਹ ਵੱਡਾ ਫੈਸਲਾ ਲੈਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਲਈ ਕਾਨੂੰਨੀ ਮਾਹਿਰਾਂ ਦੀ ਸਲਾਹ ਵੀ ਲਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵਾਤਾਵਰਣ ਦੇ ਮੱਦੇਨਜ਼ਰ ਫਿਰੋਜ਼ਪਾਰ ਦੇ ਜ਼ੀਰਾ ਵਿਖੇ ਸਥਿਤ ਮਾਲਬ੍ਰੋਜ਼ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਵਾਤਾਵਰਨ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਭਵਿੱਖ ਵਿੱਚ ਜੋ ਵੀ ਕਾਨੂੰਨ ਆਪਣੇ ਹੱਥ ਵਿੱਚ ਲਵੇਗਾ, ਭਾਵੇਂ ਉਹ ਕਿੰਨਾ ਵੀ ਵੱਡਾ ਵਿਅਕਤੀ ਕਿਉਂ ਨਾ ਹੋਵੇ। ਜੋ ਵੀ ਅਜਿਹਾ ਕਰਦਾ ਹੈ, ਉਸ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ।

Related posts

ਆਹ ਦੇਖੋ ਮਾਨ ਦੀ ਕਿਹੜੀ ਵੀਡੀਓ ਚੁੱਕੀ ਫਿਰਦਾ ਮਜੀਠੀਆ

htvteam

ਆਹ ਦੇਖਲੋ ਪੰਜਾਬ ‘ਚ ਕੀ ਕੁਝ ਹੋਣ ਲੱਗਿਆ, ਕਿਤੇ ਐਵੇਂ ਤੁਸੀ ਵੀ ਨਾ ਰਗੜੇ ਜਾਇਓ

htvteam

ਇਕੋ ਖੁਰਾਕ ਨਾਲ ਰਾਤੋਂ-ਰਾਤ ਮੁੰਡਾ ਹੋਇਆ ਤੰਦਰੁਸਤ, ਦਮਾ ਗਾਇਬ

htvteam

Leave a Comment