Htv Punjabi
Punjab Video

ਮੂਸੇਵਾਲਾ ਮਾਮਲੇ ‘ਚ ਪੰਜਾਬ ਲਿਆਇਆ ਜਾ ਰਿਹੈ ਲਾਰੇਂਸ ਬਿਸ਼ਨੋਈ

ਇਸ ਵੇਲੇ ਦੀ ਵੱਡੀ ਖਬਰ ਸਿੱਧੂ ਮੂਸੇਵਾਲਾ ਮਾਮਲੇ ਨੂੰ ਲੈ ਕੇ ਸਾਹਮਣੇ ਆ ਰਹੀ ਹੈ | ਸਿੱਧੂ ਮੂਸੇਵਾਲਾ ਕੇਸ ’ਚ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਨੇ ਪੰਜਾਬ ਪੁਲਿਸ ਨੂੰ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਟਰਾਂਜਿਟ ਰਿਮਾਂਡ ਦੇ ਦਿੱਤਾ ਹੈ | ਇਸ ਮਾਮਲੇ ‘ਚ ਪੰਜਾਬ ਦੇ ਐਡਵੋਕੇਟ ਜਨਰਲ ਨੇ ਦਿੱਲੀ ਦੀ ਅਦਾਲਤ ‘ਚ ਅਰਜ਼ੀ ਦੇ ਕੇ ਪੁੱਛ-ਪੜਤਾਲ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਮੰਗਿਆ ਸੀ। ਜਿਸਦਾ ਬਿਸ਼ਨੋਈ ਦੇ ਵਕੀਲ ਨੇ ਪੰਜਾਬ ਪੁਲੀਸ ਦੀ ਮੰਗ ਦਾ ਵਿਰੋਧ ਕੀਤਾ ਗਿਆ ਅਤੇ ਉਸ ਦਾ ਝੂਠਾ ਪੁਲੀਸ ਮੁਕਾਬਲਾ ਹੋਣ ਦਾ ਖਦਸ਼ਾ ਪ੍ਰਗਟਾਇਆ ਸੀ। ਪੰਜਾਬ ਪੁਲੀਸ ਨੇ ਅਜਿਹੇ ਕਿਸੇ ਖਦਸ਼ੇ ਨੂੰ ਰੱਦ ਕਰਦਿਆ ਕਿਹਾ ਕਿ ਉਸ ਕੋਲ ਬਿਸ਼ਨੋਈ ਦੀ ਸੁਰੱਖਿਅਤ ਦੇ ਮਜ਼ਬੂਤ ਪ੍ਰਬੰਧ ਹਨ।
ਮੈਡੀਕਲ ਕਰਵਾਉਣ ਤੋਂ ਬਾਅਦ ਤੁਰੰਤ ਹੀ ਪੰਜਾਬ ਪੁਲਿਸ ਲਾਰੇਂਸ ਬਿਸ਼ਨੋਈ ਨੂੰ ਪੰਜਾਬ ਲਿਆਉਣ ਦੀ ਤਿਆਰੀ ‘ਚ ਹੈ |
ਦੱਸ ਦਈਏ ਕਿ ਅਦਾਲਤ ਨੇ ਇੱਕ ਦਿਨ ਦਾ ਟਰਾਂਜਿਟ ਰੇਮੰਡ ਦਿੱਤਾ ਹੈ | ਅਗਲੇ ਦਿਨ ਲਾਰੇਂਸ ਬਿਸ਼ਨੋਈ ਨੂੰ ਮਾਨਸਾ ਦੀ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ਵਧਾਏ ਜਾਣ ਦੀ ਸੰਭਾਵਨਾ ਹੈ |

ਲਾਰੇਂਸ ਬਿਸ਼ਨੋਈ ਨੂੰ ਪੰਜਾਬ ਲਿਆਏ ਜਾਣ ਨੂੰ ਲੈ ਕੇ ਪੰਜਾਬ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਦਾ ਇੰਤਜ਼ਾਮ ਕੀਤਾ ਹੈ | ਜਿਸ ਵਿੱਚ ਪੰਜਾਬ ਪੁਲਿਸ ਦੇ 50 ਦੇ ਕਰੀਬ ਪੁਲਿਸ ਮੁਲਾਜ਼ਮ, 20 ਗੱਡੀਆਂ ਜਿਹਨਾਂ ‘ਚ ਦੋ ਬੁਲੇਟ ਪਰੂਫ ਗੱਡੀਆਂ ਹੋਣਗੀਆਂ | ਖਾਸ ਗੱਲ ਇਹ ਹੈ ਕਿ ਸਾਰੇ ਰਸਤੇ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ।

Related posts

ਪੰਜਾਬੀਓ ਸਾਂਭ ਲਵੋ ਆਪਣੇ ਜੁੱਲੀ ਬਿਸਤਰੇ ਮੀਂਹ, ਹਨੇਰੀ ਝੱਖੜ ਦਾ ਹੋਇਆ ਅਲਾਰਟ ਜਾਰੀ

htvteam

ਰਾਮ ਰਹੀਮ ਮੁੜ ਆਇਆ ਜੇਲ੍ਹ ਤੋਂ ਬਾਹਰ: ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਿਲੀ 21 ਦਿਨਾਂ ਦੀ ਫਰਲੋ

htvteam

ਆਹ ਦੇਖਲੋ ਪਤੀ ਸਕੀ ਚਾਚੀ ਨਾਲ ਕਿ ਕਰਦਾ ਫੜ੍ਹਿਆ, ਦੇਖ ਪਤਨੀ ਦੇ ਉੱਡੇ ਹੋਸ਼

htvteam